CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

ਵਿਸ਼ੇ

ਜਿਸ ਵੇਲੇ ਤੁਸੀਂ ਵਿਸ਼ੇ ਅਨੁਸਾਰ ਕਾਨੂੰਨੀ ਸਲਾਹ ਦੀ ਭਾਲਕਰੋਗੇ, ਤਾਂ ਨਤੀਜਿਆਂ ਵਿੱਚ ਵੈੱਬਸਾਈਟ ਦੇ ਹਰ ਖੇਤਰ ਵਿੱਚੋਂ ਜਾਣਕਾਰੀ ਸ਼ਾਮਲ ਹੋਵੇਗੀ, ਜਿਨ੍ਹਾਂਵਿੱਚ ਯੂ.ਕੇ. ਦੇ ਉੱਤਮ ਸਲਾਹ ਵੈਬਸਾਈਟਾਂ ਦੀ ਚੋਣ ਹੋਵੇਗੀ।ਤੁਸੀਂ ਹੇਠਾਂ ਦਿੱਤੇ ਵਿਸ਼ਿਆਂ ਦੀ ਭਾਲ ਕਰ ਸਕਦੇ ਹੋ :

ਬੈਨੀਫਿੱਟ
ਇਸ ਸ਼੍ਰੈਣੀ ਵਿਚ ਸੱਭ ਪ੍ਰਕਾਰ ਦੇ ਭਲਾਈ ਬੈਨੇਫਿਟ ਪ੍ਰਾਪਤ ਕਰਨ ਦੇ ਲੋਕਾਂ ਦੇ ਹੱਕਾਂਬਾਰੇ ਜਾਣਕਾਰੀ ਸ਼ਾਮਲ ਹੈ। ਬੈਨੀਫਿੱਟ, ਜੀਵਨ ਘਟਨਾ ਜਾਂ ਕਲੇਮ ਕਰਨ ਵਾਲੇ ਦੀ ਪ੍ਰਕਾਰ ਅਨੁਸਾਰਸੂਚੀਬੱਧ ਕੀਤੇ ਗਏ ਹਨ।

ਸੰਚਾਰ ਅਤੇ ਮਾਧਿਅਮ
ਸੰਚਾਰ ਦੇ ਵੱਖਰੇ ਵੱਖਰੇ ਢੰਗਾਂ ਬਾਰੇ ਜਾਣਕਾਰੀ; ਉਤਾਰਾ ਅਧਿਕਾਰਦੀ ਉਲੰਘਣਾ ਜਾਂ ਦੁਰਵਰਤੋਂ; ਅਤੇ ਵਿਸਤਤਮਾਧਿਅਮ ਨਾਲ ਸੰਬੰਧਿਤ ਸੱਭ ਪੱਖਾਂ ਬਾਰੇ ਸਮੱਸਿਆਵਾਂ ਬਾਰੇ ਜਾਣਕਾਰੀ ਸ਼ਾਮਲ ਹੈ।

ਉਪਭੋਗੀ ਮਾਮਲੇ
ਇਸ ਵਿਚ ਉਪਭੋਗੀਆਂ ਵਲੋਂ ਕੀਤੇ ਜਾਂਦੇ ਸੱਭ ਇਕਰਾਰਨਾਮਿਆਂ ਅਤੇ ਸੌਦਿਆਂ ਬਾਰੇ ਜਾਣਕਾਰੀਸ਼ਾਮਲ ਹੈ। ਉਸ ਵੇਲੇ ਵਰਤੋ ਜਿਸ ਵੇਲੇ ਦਾਅਵਾ ਕਰਨ ਬਾਰੇ ਸਲਾਹ ਦੀ ਜ਼ਰੂਰਤ ਹੋਵੇ ਜਿਸ ਵੇਲੇ ਵਸਤੂਉਹ ਕੁਝ ਨਹੀਂ ਕਰਦੀ ਜੋ ਕੁਝ ਵੇਚਣ ਵਾਲੇ ਜਾਂ ਬਣਾਉਣ ਵਾਲੇ ਨੇ ਇਸ ਲਈ ਦਾਅਵਾ ਕੀਤਾ ਸੀ।

ਵਿੱਦਿਆ ਅਤੇ ਸਿੱਖਲਾਈ
ਇਸ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਵਿੱਦਿਅਕ ਸਾਲਾਂ ਦੇ ਸੱਭ ਪੱਖਾਂ ਬਾਰੇ ਜਾਣਕਾਰੀਸ਼ਾਮਲ ਹੈ ਅਤੇ ਖਾਸ ਤੌਰ ਤੇ ਵਿੱਦਿਆ ਸੇਵਾ ਨਾਲ ਸੰਬੰਧਿਤ ਕਾਨੂੰਨੀ ਸਮੱਸਿਆਵਾਂ, ਜਿਨ੍ਹਾਂ ਵਿੱਚਵਿੱਦਿਆ ਨਾ ਪ੍ਰਦਾਨ ਕਰਨੀ; ਵਿੱਦਿਆ ਲਈਸਰਕਾਰੀ ਖਰਚਾ ਕਰਨ ਦੇ ਢੰਗ; ਅਤੇ ਵਿਸ਼ੇਸ਼ਲੋਡ਼ਾਂ ਵਾਲਿਆਂ ਲਈ ਵਿੱਦਿਆ ਸ਼ਾਮਲ ਹੈ। ਇਸ ਵਿੱਚ ਨਿਰੰਤਰ ਜਾਰੀ ਵਿੱਦਿਆ ਅਤੇ ਬਾਲਗਸਿੱਖਆਂਦਰੂਆਂ ਲਈ ਸਿੱਖਲਾਈ ਵੀ ਸ਼ਾਮਲ ਹੈ।

ਰੋਜ਼ਗਾਰ
ਕੰਮ ਵਾਲੀ ਥਾਂ ਨਾਲ ਸੰਬੰਧਿਤ ਘਟਨਾਵਾਂ ਬਾਰੇ ਕਾਨੂੰਨੀ ਸਮੱਸਿਆਵਾਂ, ਜਿਸ ਤਰ੍ਹਾਂ ਕਿਗੈਰ-ਇਨਸਾਫੀ ਬਰਤਰਫੀ ਜਾਂ ਰੋਜ਼ਗਾਰ ਦੇ ਬੰਧਨਾਂ ਅਤੇ ਸ਼ਰਤਾਂ ਦੀਆਂ ਸਮੱਸਿਆਵਾਂ, ਬਾਰੇ ਜਾਣਕਾਰੀਸ਼ਾਮਲ ਹੈ।

ਵਾਤਾਵਰਨ ਅਤੇ ਪਿੰਡਾਂ ਦਾ ਇਲਾਕਾ
ਇਸ ਵਿੱਚ ਵਾਤਾਵਰਨ ਦੀ ਰੱਖਿਆ, ਅਤੇ ਪਿੰਡਾਂ ਦੇ ਇਲਾਕਿਆਂ ਤੱਕ ਪਹੁੰਚ ਅਤੇ ਇਸ ਦੀਵਰਤੋਂ ਨਾਲ ਸੰਬੰਧਿਤ ਜਾਣਕਾਰੀ ਸ਼ਾਮਲ ਹੈ।

ਪਰਿਵਾਰ
ਇਸ ਵਿੱਚ ਸੱਭ ਪਰਿਵਾਰਿਕ ਮਸਲਿਆਂ ਬਾਰੇ ਜਾਣਕਾਰੀ ਸ਼ਾਮਲ ਹੈ, ਜਿਸ ਵਿੱਚ ਜੇ ਤੁਸੀਂ ਤਲਾਕਤੋਂ ਬਾਦ ਆਪਣੇ ਬੱਚਿਆਂ ਨੂੰ ਆਪਣੇ ਨਾਲ ਰੱਖਣਾ ਚਹੁੰਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ; ਘਰੇਲੂ ਹਿੰਸਾਬਾਰੇ ਤੁਸੀਂ ਕੀ ਕਰ ਸਕਦੇ ਹੋ; ਅਤੇ ਜੇਤੁਹਾਡੇ ਬੱਚੇ ਨੂੰ ਸਥਾਨਿਕ ਅਥੌਰਿਟੀ ਆਪਣੀ ਸੰਭਾਲ ਅਧੀਨ ਲੈ ਲਵੇ ਜਾਂ ਗੋਦੀ ਦੇਣ ਲਈ ਸਾਧਨਉਪਲਬੱਧ ਕਰੇ ਤਾਂ ਤੁਹਾਨੂੰ ਇਸ ਨਾਲ ਕਿਸ ਤਰ੍ਹਾਂ ਨਜਿੱਠਣਾ ਚਾਹੀਦਾ ਹੈ।

ਸਰਕਾਰ, ਕਾਨੂੰਨ ਅਤੇ ਹੱਕ
ਇਸ ਵਿੱਚ ਜਨਤਕ ਕਾਨੂੰਨ ਹੱਕ, ਜਿਸ ਵਿੱਚ ਅਦਾਲਤੀ ਮੁਡ਼-ਵਿਚਾਰ ਕਾਰਵਾਈਆਂ ਵੀ ਉਪਲਬੱਧਹਨ, ਜਿੱਥੇ ਇਹ ਵਿਚਾਰ ਕੀਤਾ ਜਾਵੇ ਕਿ ਸਰਕਾਰ ਨੇ ਗਲਤ ਜਾਂ ਗੈਰ-ਇਨਸਾਫ਼ ਕਾਰਵਾਈ ਕੀਤੀ ਹੈ,ਬਾਰੇ ਵੀ ਜਾਣਕਾਰੀ ਸ਼ਾਮਲ ਹੈ। ਇਸ ਨੂੰ ਮਾਨਵ ਹੱਕਾਂ ਦੇ ਯੂਰੋਪੀਅਨ ਕੋਨਵੈਨਸ਼ਨ ਅਤੇ ਮਾਨਵ ਹੱਕਐਕਟ 1998 ਦੇ ਅਧੀਨ ਸੌਂਪੇ ਗਏ ਨਵੇਂ ਹੱਕਾਂ ਅਤੇ ਜਿੱਥੇ ਅਦਾਲਤੀ ਜਾਂ ਹੋਰ ਕਾਰਵਾਈ ਕਰਨ ਲਈਕਾਨੂੰਨ ਤੱਕ ਪਹੁੰਚ ਕਰਨ ਦੀ ਲੋਡ਼ ਹੋਵੇ, ਉਸ ਵਾਸਤੇ ਵੀ ਵਰਤੋ।

ਸਿਹਤ ਅਤੇ ਸਮਾਜਿਕ ਦੇਖ-ਭਾਲ
ਇਸ ਵਿੱਚ ਰਾਸ਼ਟਰੀ ਸਿਹਤ ਸੇਵਾ ਵਿੱਚ ਮਰੀਜ਼ਾਂ ਦੇ ਹੱਕਾਂ ਬਾਰੇ ਵੀ ਜਾਣਕਾਰੀ ਸ਼ਾਮਲ ਹੈ।ਇਸ ਵਿੱਚ ਡਾਕਟਰੀ ਲਾਪਵਾਹੀ; ਵਿਸ਼ੇਸ਼ ਰੋਗਾਂਅਤੇ ਨੁਕਸਾਂ; ਅਤੇ ਸਮਾਜਿਕ ਦੇਖਭਾਲ ਸੇਵਾਵਾਂ ਤੱਕ ਪਹੁੰਚ ਕਰਨ ਬਾਰੇ ਵੀਜਾਣਕਾਰੀ ਸ਼ਾਮਲ ਹੈ।

ਰਿਹਾਇਸ਼ ਅਤੇ ਬੇਘਰੀ
ਇਸ ਵਿੱਚ ਤੁਹਾਡੇ ਘਰ ਵੇਚਣ ਅਤੇ ਖ਼ਰੀਦਣ ਨਾਲ ਸੰਬੰਧਿਤ ਕਾਨੂੰਨੀ ਸਮੱਸਿਆਵਾਂ ਬਾਰੇ ਵੀਜਾਣਕਾਰੀ ਸ਼ਾਮਲ ਹੈ; ਅਤੇ ਕਿਰਾਏ ਤੇਰਿਹਾਇਸ਼ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਸ਼ਾਮਲ ਹੈ ਇਸ ਵਿੱਚ ਗੈਰ-ਕਾਨੂੰਨੀਜ਼ਬਰਦਸਤੀ ਬਾਹਰ ਕੱਢਣਾ, ਤੰਗ ਪ੍ਰੇਸ਼ਾਨ ਕਰਨਾ, ਅਤੇ ਕਿਰਾਇਆ ਅਤੇ ਮੌਰਟਗੇਟ ਦੀਆਂ ਕਿਸ਼ਤਾਂ ਦੇਣਵਿੱਚ ਪਿੱਛੇ ਰਹਿ ਜਾਣਾ ਵੀ ਸ਼ਾਮਲ ਹੈ। ਇਸ ਨੂੰ ਬੇਘਰੀ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਗੁਆਂਢੀਆਂਨਾਲ ਝੱਗਡ਼ਿਆਂ ਨਾਲ ਨਜਿੱਠਣ ਲਈ ਮਦਦ ਵਾਸਤੇ ਵੀ ਵਰਤੋ।

ਇਮੀਗ੍ਰੇਸ਼ਨ ਅਤੇ ਨਾਗਰਿਕਤਾ
ਇਸ ਵਿੱਚ, ਤੁਹਾਨੂੰ ਬ੍ਰਤਾਨੀਆ ਵਿੱਚ ਦਾਖਲ ਹੋਣ ਅਤੇ ਰਹਿਣ ਲਈ ਕਿਸ ਵੇਲੇ ਆਗਿਆ ਦੀਲੋਡ਼ ਹੈ; ਆਵਾਸੀ ਦੀ ਪਦਵੀ ਲਈ ਸ਼ਰਤਾਂ; ਪਨਾਹ ਦੀ ਭਾਲ; ਸ਼ਰਨਾਰਥੀਆਂ ਦੀਸਥਿੱਤੀ; ਨਾਗਰੀਕਰਨ; ਅਤੇ ਉਸ ਵੇਲੇਦੀ ਮਦਦ ਜਿਸ ਲਈ ਆਵਾਸੀ ਦਾਖਲ ਹੋਣ ਦੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਦ ਹੱਕਦਾਰ ਹੋ ਜਾਂਦੇਹਨ, ਬਾਰੇ ਵੀ ਜਾਣਕਾਰੀ ਸ਼ਾਮਲ ਹੈ।

ਵਿਸ਼ਰਾਮ, ਟਰਾੰਸਪੋਰਟ ਅਤੇ ਸਫਰ
ਇਸ ਵਿਚ ਵਿਸ਼ਰਾਮ-ਸਮੇਂ ਦੀਆਂ ਸਰਗਰਮੀਆਂ ਦੇ ਕਾਨੂੰਨੀ ਪੱਖਾਂ ਬਾਰੇ ਵੀ ਜਾਣਕਾਰੀ ਸ਼ਾਮਲਹੈ, ਜਿਸ ਵਿਚ ਬਾਹਰ ਅਤੇ ਅੰਦਰ ਖੇਡਾਂ ਅਤੇ ਹੋਰ ਮਨੋਰੰਜਨ ਅਤੇ ਸਭਿਆਚਾਰਿਕ ਸਰਗਰਮੀਆਂ ਵੀ ਸ਼ਾਮਲਹਨ। ਜਨਤਕ ਅਤੇ ਪਰਾਈਵੇਟ ਟਰਾੰਸਪੋਰਟ ਵਰਤਣ ਦੇ ਕਾਨੂੰਨੀ ਪੱਖਾਂ ਅਤੇ ਸਡ਼ਕ ਵਰਤਣ ਵਾਲਿਆਂ ਦੇਹੱਕਾਂ ਦੀ ਜਾਣਕਾਰੀ ਲਈ ਵਰਤੋ। ਛੁੱਟੀਆਂ ਨਾਲ ਸਬੰਧਤ ਸਮੱਸਿਆਵਾਂ ਲਈ ਵੀ ਵਰਤੋ।

ਪੈਸੇ ਅਤੇ ਟੈਕਸ
ਇਸ ਵਿਚ ਟੈਕਸ ਲੱਗਣ ਬਾਰੇ ਕਾਨੂੰਨੀ ਸਮੱਸਿਆਵਾਂ ਜਿਸ ਵਿਚ ਇਨਕਮ ਟੈਕਸ ਲਈ ਸਵੈ-ਮੁਲਾਂਕਣਵੀ ਸ਼ਾਮਲ ਹੈ, ਕੈਪੀਟਲ ਗੇਨਜ਼ ਟੈਕਸ ਤੋਂ ਛੋਟ, ਵਿਰਾਸਤ ਟੈਕਸ ਦੀ ਸੀਮਾ, ਘਰ ਖਰੀਦਣ ਵੇਲੇ ਸਟੈਂਪਡਿਊਟੀ ਦੀ ਅਦਾਇਗੀ, ਅਤੇ ਕਾਉਂਸਲ ਟੈਕਸ ਅਤੇ ਵੈਲਯੂ ਐਡਡ ਟੈਕਸ ਦੇ ਰੇਟ ਅਤੇ ਦੇਣ ਦੀਜ਼ੁੰਮੇਵਾਰੀ ਬਾਰੇ ਜਾਣਕਾਰੀ ਸ਼ਾਮਲ ਹੈ। ਪੂੰਜੀ ਨਿਵੇਸ਼ ਅਤੇ ਬੱਚਤ ਕਰਨ ਲਈ ਰਕਮਾਂ, ਪੈਨਸ਼ਨਜ਼ ਅਤੇਇਨਸ਼ਿਉਰੈਂਸ ਦੇ ਕਾਨੂੰਨੀ ਪੱਖਾਂ ਬਾਰੇ ਜਾਣਕਾਰੀ ਲਈ ਵੀ ਵਰਤੋ।

ਪੁਲਿਸ ਅਤੇ ਅਪਰਾਧ
ਇਸ ਵਿਚ ਅਪਰਾਧੀ ਕਾਰਵਾਈਆਂ ਵਿਚ ਮਦਦ ਕਰਨ ਲਈ ਕਾਨੂੰਨੀ ਸਮੱਸਿਆਵਾਂ ਬਾਰੇ ਜਾਣਕਾਰੀਸ਼ਾਮਲ ਹੈ, ਜਿਸ ਵਿਚ ਅਪਰਾਧੀ ਜਾਂਚ ਪਡ਼ਤਾਲ ਸ਼ਾਮਲ ਹੈ, ਗ੍ਰਿਫਤਾਰੀ ਅਤੇ ਪੁਲਿਸ ਸਟੇਸ਼ਨ ਵਿਚਹਿਰਾਸਤ ਅਤੇ ਬਾਅਦ ਦੀ ਕਾਨੂੰਨੀ ਕਾਰਵਾਈ, ਅਤੇ ਵਿਅਕਤੀ ਸਬੰਧੀ ਪੁਲਿਸ ਦੇ ਅਧਿਕਾਰ ਬਾਰੇ ਵੀਜਾਣਕਾਰੀ ਹੈ। ਇਸ ਨੂੰ ਵਿਸ਼ੇਸ਼ ਅਪਰਾਧਾਂ ਅਤੇ ਕੈਦੀਆਂ ਦੇ ਹੱਕਾਂ ਬਾਰੇ ਜਾਣਕਾਰੀ ਲਈ ਵੀ ਵਰਤੋ।
go to top of page
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers