CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

ਕਾਨੂੰਨ ਦੀਆਂ ਸ਼੍ਰਣੀਆਂ

ਅਗਾਂਹ ਦਿੱਤੇ ਕਾਨੂੰਨ ਦੇ ਖੇਤਰਾਂ ਵਿਚ ਕਾਨੂੰਨੀ ਸਲਾਹਕਾਰਾਂ ਦੀ ਭਾਲ ਕਰਨ ਲਈ ਤੁਸੀਂ ਸੀ.ਐਲ.ਐਸ. ਲੀਗਲ ਐਡਵਾਈਜ਼ਰ ਡਾਈਰੈਕਟਰੀ ਵਰਤ ਸਕਦੇ ਹੋ :

ਭਲਾਈ ਬੈਨੇਫਿਟਸ
ਇਸ ਸ਼ਰੈਣੀ ਵਿਚਸੱਭ ਪ੍ਰਕਾਰ ਦੇ ਭਲਾਈ ਬੈਨੇਫਿਟਸ ਪ੍ਰਾਪਤ ਕਰਨ ਦੇ ਹੱਕਾਂ ਬਾਰੇ ਮਦਦ ਸ਼ਾਮਲ ਹੈ। ਉਦਾਹਰਨ ਵਜੋਂ,ਸ਼ਾਇਦ ਤੁਹਾਨੂੰ ਹਾਉਸਿੰਗ ਬੈਨੇਫਿਟ, ਵੌਰ ਪੈਨਸ਼ਨਜ਼ ਜਾਂ ਸਰਕਾਰੀ ਪੈਨਸ਼ਨਾਂ ਬਾਰੇ ਸਲਾਹ ਦੀ ਲੋਡ਼ਹੋ ਸਕਦੀ ਹੈ। ਸ਼ਾਇਦ ਤੁਹਾਨੂੰ ਭਲਾਈ ਬੈਨੇਫਿਟ ਬਾਰੇ ਪੁਨਰ-ਵਿਚਾਰ ਮੀਟਿੰਗ ਵਿਚ ਜੋ ਕੁਝ ਹੁੰਦਾਹੈ, ਉਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਲੋਡ਼ ਹੋਵੇ।

ਪੁਲਿਸ ਦੇਖ਼ਿਲਾਫ ਕਾਰਵਾਈ
ਇਸ ਵਿਚਪੁਲਿਸ ਦੇ ਖ਼ਿਲਾਫ ਦਾਅਵਿਆਂ ਬਾਰੇ ਕਾਨੂੰਨੀ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦ ਤੁਹਾਨੂੰਪੁਲਿਸ ਦੇ ਖ਼ਿਲਾਫ਼ ਹਮਲਾ, ਤੁਹਾਡੇ ਘਰ ਅੰਦਰ ਦਾਖਲ ਹੋਣ ਬਾਰੇ, ਗੈਰ-ਕਾਨੂੰਨੀ ਹਿਰਾਸਤ, ਗਲਤਗ੍ਰਿਫ਼ਤਾਰੀ, ਤੁਹਾਡੀ ਜਾਇਦਾਦ ਵਿਚ ਦਖਲ ਅੰਦਾਜ਼ੀ, ਬਦਨੀਤੀ ਕਾਨੂੰਨੀ ਕਾਰਵਾਈ ਜਾਂ ਹੋਰ ਪੁਲਿਸਅਧਿਕਾਰ ਦੀ ਦੁਰਵਰਤੋੰ ਪ੍ਰਤੀ ਕਾਨੂੰਨੀ ਸਲਾਹ ਮਸ਼ਵਰੇ ਦੀ ਲੋਡ਼ ਹੋਵੇ।

ਚਿਕਿਤਸਕਲਾਪਰਵਾਹੀ
ਇਸ ਵਿਚਸੱਭ ਜਨਤਕ ਅਤੇ ਪਰਾਈਵੇਟ ਡਾਕਟਰਾਂ ਵਿਰੁਧ ਮੁਆਵਜ਼ੇ ਲਈ ਦਾਅਵਿਆਂ ਬਾਰੇ ਮਦਦ ਸ਼ਾਮਲ ਹੈ। ਇਸ ਵਿਚਡਾਕਟਰਾਂ, ਨਰਸਾਂ ਅਤੇ ਡੈਂਟਿਸਟਾਂ ਦੇ ਕੀਤੇ ਗਏ ਇਲਾਜ ਸ਼ਾਮਲ ਹਨ।

ਭਾਈਚਾਰਕਦੇਖਭਾਲ
ਇਸ ਵਿਚਸੋਸ਼ਲ ਸਰਵਿਸਜ਼ ਵਿਭਾਗ ਜਾਂ ਹੈਲਥ ਕੇਅਰ ਅਥੌਰਿਟੀ ਵਲੋਂ ਭਾਈਚਾਰੇ ਵਿਚ ਪ੍ਰਦਾਨ ਕੀਤੀਆਂ ਜਾਂਦੀਆਂਸੇਵਾਵਾਂ ਬਾਰੇ ਕਾਨੂੰਨੀ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਬਿਮਾਰਾਂ, ਬਜ਼ੁਰਗਾਂ ਜਾਂ ਅੰਗਹੀਣਤਾਵਾਲੇ ਲੋਕਾਂ ਲਈ ਸੇਵਾਵਾਂ ਜਾਂ ਸਹੂਲਤਾਂ ਪ੍ਰਦਾਨ ਕਰਨ ਦੀ ਕਮੀ ਬਾਰੇ ਦਾਅਵਾ ਕਰਨ ਵਿਚ ਸ਼ਾਇਦਤੁਹਾਨੂੰ ਮਦਦ ਦੀ ਲੋਡ਼ ਹੋਵੇ।

ਉਪਭੋਗੀ ਅਤੇਸਧਾਰਨ ਇਕਰਾਰਨਾਮਾ
ਇਸ ਵਿਚਉਪਭੋਗੀਆਂ ਵਲੋਂ ਕੀਤੇ ਜਾਂਦੇ ਸੱਭ ਇਕਰਾਰਨਾਮਿਆਂ ਬਾਰੇ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦਤੁਹਾਨੂੰ ਉਸ ਵੇਲੇ ਦਾਅਵਾ ਕਰਨ ਬਾਰੇ ਸਲਾਹ ਦੀ ਜ਼ਰੂਰਤ ਹੋਵੇ ਜਿਸ ਵੇਲੇ ਵਸਤੂ ਉਹ ਕੁਝ ਨਹੀਂਕਰਦੀ ਜੋ ਕੁਝ ਵੇਚਣ ਵਾਲੇ ਜਾਂ ਬਣਾਉਣ ਵਾਲੇ ਨੇ ਇਸ ਲਈ ਦਾਅਵਾ ਕੀਤਾ ਸੀ। ਸ਼ਾਇਦ ਤੁਸੀਂ ਕੰਪਨੀਕੋਲੋਂ ਉਹ ਇਕਰਾਰ ਪੂਰਾ ਕਰਾਉਣਾ ਚਾਹੁੰਦੇ ਹੋ ਜਿਸ ਉਪਰ ਦਸਖਤ ਕੀਤੇ ਸਨ ਜਾਂ ਉਸ ਕੰਮ ਨੂੰ ਸਹੀਕਰਾਉਣਾ ਚਾਹੁੰਦੇ ਹੋ ਜਿਹਡ਼ਾ ਉਚਿੱਤ ਮਿਆਰ ਅਨੁਸਾਰ ਨਹੀਂ ਕੀਤਾ ਗਿਆ।

ਅਪਰਾਧ
ਇਸ ਵਿਚਸੱਭ ਫੌਜਦਾਰੀ ਕਾਰਵਾਈਆਂ ਸਬੰਧੀ ਕਾਨੂੰਨੀ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਇਸ ਵਿਚ ਜਾਂਚ ਪਡ਼ਤਾਲਕੀਤੀ ਜਾਣੀ, ਕਾਨੂੰਨੀ ਕਾਰਵਾਈ ਅਤੇ ਸਜ਼ਾ ਦਿੱਤੀ ਜਾਣੀ ਸ਼ਾਮਲ ਹੈ। ਸ਼ਾਇਦ ਤੁਹਾਨੂੰ ਜੇਲ ਦੀ ਸਜ਼ਾਦੀ ਲੰਮਾਈ, ਹਿਰਾਸਤ ਜਾਂ ਪਰੋਲ ਦੇ ਸਮੇਂ ਬਾਰੇ ਸਲਾਹ ਦੀ ਲੋਡ਼ ਹੋਵੇ। ਇਸ ਸ਼੍ਰੈਣੀ ਵਿਚ ਜਿਸਤਰ੍ਹਾਂ ਕੈਦੀਆਂ ਨਾਲ ਵਿਹਾਰ ਕੀਤਾ ਜਾਂਦਾ ਹੈ, ਉਸ ਬਾਰੇ ਵੀ ਮਦਦ ਸ਼ਾਮਲ ਹੈ।

ਉਧਾਰ
ਇਸ ਵਿਚਜਿਹਡ਼ੇ ਪੈਸੇ ਤੁਸੀਂ ਦੇਣੇ ਹਨ ਉਨ੍ਹਾਂ ਬਾਰੇ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦ ਤੁਹਾਨੂੰ ਇਸਕਰਕੇ ਸਲਾਹ ਦੀ ਲੋਡ਼ ਪਵੇ ਕਿਉਂਕਿ ਤੁਸੀਂ ਦੀਵਾਲੀਏ ਹੋ। ਜੇ ਤੁਸੀਂ ਆਪਣੀ ਮੋਰਟਗੇਜ, ਟੈਕਸ ਜਾਂਪੂੰਜੀ ਨਿਵੇਸ਼ ਦੀਆਂ ਕਿਸ਼ਤਾਂ ਪੂਰੀਆਂ ਕਰਨ ਵਿਚ ਪਿਛੇ ਰਹਿ ਗਏ ਹੋ ਤਾਂ ਸ਼ਾਇਦ ਤੁਸੀਂ ਆਪਣੀਕਾਨੂੰਨੀ ਸਥਿਤੀ ਬਾਰੇ ਸਲਾਹ ਪ੍ਰਾਪਤ ਕਰਨੀ ਚਾਹੋਗੇ।

ਵਿਦਿਆ
ਇਸ ਵਿਚਵਿੱਦਿਆ ਸੇਵਾ, ਜਿਸ ਵਿਚ ਵਿੱਦਿਆ ਨਾ ਪ੍ਰਦਾਨ ਕਰਨੀ ਸ਼ਾਮਲ ਹੈ, ਨਾਲ ਸਬੰਧਤ ਸਮੱਸਿਆਵਾਂ ਬਾਰੇਕਾਨੂੰਨੀ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦ ਤੁਸੀਂ ਵਿੱਦਿਆ ਲਈ ਖਰਚਾ ਪ੍ਰਾਪਤ ਕਰਨ ਵਾਸਤੇਕਾਨੂੰਨੀ ਕੇਸ ਬਣਾਉਣ ਲਈ ਜਾਂ ਵਿਸ਼ੇਸ਼ ਲੋਡ਼ਾਂ ਲਈ ਵਿੱਦਿਆ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੋ।

ਰੋਜ਼ਗਾਰ
ਇਸ ਵਿਚਜੋ ਕੁਝ ਕੰਮ ਤੇ ਹੁੰਦਾ ਹੈ ਉਸ ਸਬੰਧੀ ਸੱਭ ਕੁਝ ਬਾਰੇ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦਤੁਸੀਂ ਅਨੁਭਵ ਕਰਦੇ ਹੋ ਕਿ ਤੁਹਾਨੂੰ ਗੈਰ-ਇਨਸਾਫੀ ਨਾਲ ਨੌਕਰੀ ਤੋਂ ਕੱਢਿਆ ਗਿਆ ਹੈ। ਸ਼ਾਇਦਤੁਹਾਨੂੰ ਆਪਣੇ ਰੋਜ਼ਗਾਰ ਇਕਰਾਰਨਾਮੇ ਦੇ ਕਿਸੇ ਪੱਖ ਬਾਰੇ ਜਾਂ ਜੇ ਤੁਸੀਂ ਨਸਲੀ ਜਾਂ ਲਿੰਗੀ ਵਿਤਕਰੇਪ੍ਰਤੀ ਮੁਕੱਦਮੇ ਕਰ ਸਕਦੇ ਹੋ, ਬਾਰੇ ਸਲਾਹ ਪ੍ਰਾਪਤ ਕਰਨੀ ਚਾਹੋ। ਸ਼ਾਇਦ ਤੁਸੀਂ ਜਾਨਣਾ ਚਾਹੋ ਕਿਹਡ਼ਤਾਲ ਕਾਨੂੰਨੀ ਹੈ ਜਾਂ ਨਹੀਂ ਜਾਂ ਅੰਕਡ਼ੇ, ਸੁਰੱਖਿਆ ਅਤੇ ਮੁਲਾਜ਼ਮ ਗੁਪਤਤਾ ਬਾਰੇ ਤੁਹਾਡੀਕੀ ਸਥਿਤੀ ਹੈ।

ਪਰਵਾਰ
ਇਸ ਵਿਚਪਰਵਾਰ ਸਬੰਧਤ ਸਾਰੇ ਮਸਲਿਆਂ ਬਾਰੇ ਕਾਨੂੰਨੀ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦ ਤੁਸੀਂ ਇਸਬਾਰੇ ਸਲਾਹ ਲੈਣਾ ਚਾਹੋ ਕਿ ਤਲਾਕ ਤੋਂ ਬਾਅਦ ਜੇ ਤੁਸੀਂ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦੇ ਹੋਅਤੇ ਜੇ ਦੂਸਰੀ ਧਿਰ ਨੂੰ ਬੱਚਿਆਂ ਨਾਲ ਕੋਈ ਸੰਪਰਕ ਕਰਨਾ ਚਾਹੀਦਾ ਹੈ ਜਾਂ ਨਹੀਂ ਤਾਂ ਤੁਹਾਨੂੰਕੀ ਕਰਨਾ ਚਾਹੀਦਾ ਹੈ। ਘਰੇਲੂ ਹਿੰਸਾ, ਜਾਂ ਜੇ ਤੁਹਾਡੇ ਬੱਚੇ ਨੂੰ ਸੰਭਾਲ ਵਿਚ ਲਿਆ ਜਾ ਰਿਹਾ ਹੈਜਾਂ ਗੋਦੀ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਤੁਹਾ ਕੀ ਕਰਨਾ ਚਾਹੀਦਾ ਹੈ, ਬਾਰੇ ਤੁਸੀਂਮਦਦ ਲੈ ਸਕਦੇ ਹੋ।

ਰਿਹਾਇਸ਼
ਇਸ ਵਿਚਤੁਹਾਡੇ ਘਰ ਨਾਲ ਸਬੰਧਤ ਕਾਨੂੰਨੀ ਸਮੱਸਿਆਵਾਂ ਬਾਰੇ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਜੇ ਤੁਸੀਂਆਪਣੇ ਕਿਰਾਏ ਜਾਂ ਮੌਰਟਗੇਜ ਦੀਆਂ ਕਿਸ਼ਤਾਂ ਦੇਣ ਵਿਚ ਪਿਛੇ ਰਹਿ ਗਏ ਹੋ, ਤੁਹਾਨੂੰ ਘਰ ਵਿਚ ਸੁਧਾਰਜਾਂ ਮੁਰੰਮਤਾਂ ਕਰਾਉਣ ਦੀ ਲੋਡ਼ ਹੈ, ਜਾਂ ਤੁਹਾਨੂੰ ਜ਼ਬਰਦਸਤੀ ਬਾਹਰ ਕੱਢਿਆ ਜਾ ਰਿਹਾ ਹੈ ਜਾਂਤੁਸੀਂ ਸ਼ੋਰ-ਸ਼ਰਾਬੇ ਜਾਂ ਤੰਗੀ ਪਰੇਸ਼ਾਨੀ ਤੋਂ ਪੀਡ਼ਤ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ,ਬਾਰੇ ਤੁਸੀਂ ਸਲਾਹ ਲੈ ਸਕਦੇ ਹੋ। ਇਸ ਵਿਚ ਪੱਟੀਦਾਰ ਦੇ ਵੀ ਹੱਕ ਸ਼ਾਮਲ ਹਨ।

ਇਮੀਗਰੇਸ਼ਨ ਅਤੇਨਾਗਰਿਕਤਾ
ਇਸ ਵਿਚਯੂਕੇ ਵਿਚ ਕੀ ਇਮੀਗਰੇਸ਼ਨ ਨਾਲ ਸਬੰਧਤ ਸੱਭ ਕੁਝ ਬਾਰੇ ਕਾਨੂੰਨੀ ਮਦਦ ਸ਼ਾਮਲ ਹੈ। ਉਦਾਹਰਨ ਵਜੋਂ,ਸ਼ਾਇਤ ਤੁਸੀਂ ਆਪਣੀ ਨਾਗਰਿਕਤਾ ਜਾਂ ਇਸ ਦੇਸ਼ ਵਿਚ ਰਹਿਣ ਸਬੰਧੀ ਆਪਣੇ ਹੱਕ ਬਾਰੇ ਸਵਾਲ ਪੁੱਛਣਾਚਾਹੁੰਦੇ ਹੋ। ਸ਼ਾਇਦ ਤੁਸੀਂ ਪਨਾਹ, ਯੂਕੇ ਅੰਦਰ ਦਾਖਲ ਹੋਣ ਲਈ ਲੋਡ਼ੀਂਦੀ ਜਾਣਕਾਰੀ ਅਤੇ ਤੁਹਾਨੂੰਕਿਉਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ, ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਲੋਡ਼ ਹੋਵੇ।

ਮਾਨਸਿਕ ਸਿਹਤ
ਇਸ ਵਿਚਉਨ੍ਹਾਂ ਸੱਭ ਮਾਮਲਿਆਂ ਬਾਰੇ ਮਦਦ ਸ਼ਾਮਲ ਹੈ ਜਿਨ੍ਹਾਂ ਵਿਚ ਮਾਨਸਿਕ ਸਿਹਤ ਮੁੱਖ ਮਸਲਾ ਹੈ ਅਤੇਤੁਸੀਂ ਜਾਂ ਆਸਰੱਤ ਚਾਹੁੰਦੇ ਹੋ ਕਿ ਤੁਹਾਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ ਜਾਂ ਤੁਹਾਨੂੰਕਿਸੇ ਸੰਸਥਾ ਵਿਚ ਨਜ਼ਰਬੰਦ ਰੱਖੇ ਜਾਣ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਤੁਸੀਂ ਮਾਨਸਿਕ ਸਿਹਤਐਕਟ 1983 ਨਾਲ ਸਬੰਧਤ ਸੱਭ ਕੁਝ ਬਾਰੇ ਮਦਦ ਪ੍ਰਾਪਤ ਕਰ ਸਕਦੇ ਹੋ।

ਨਿੱਝੀ ਸੱਟ-ਫੇਟ
ਇਸ ਵਿਚਹੋਰ ਕਿਸੇ ਵਿਅਕਤੀ ਜਾਂ ਸੰਸਥਾ ਵਲੋਂ ਕੀਤੇ ਨੁਕਸਾਨ ਜਾਂ ਲੱਗੀ ਸੱਟ-ਫੇਟ ਪ੍ਰਤੀ ਮੁਆਵਜ਼ਾ ਲੈਣਦੇ ਦਾਅਵੇ ਬਾਰੇ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦ ਤੁਹਾਨੂੰ ਟਰੈਫਿਕ ਐਕਸੀਡੈਂਟ ਤੋਂ ਬਾਅਦਦਾਅਵਾ ਕਰਨ ਬਾਰੇ ਸਲਾਹ ਲੈਣ ਦੀ ਲੋਡ਼ ਹੇਵੇ। ਸ਼ਾਇਦ ਤੁਸੀਂ ਜਾਨਣਾ ਚਾਹੋਗੇ ਕਿ ਕੰਮ ਤੇਐਕਸੀਡੈਂਟ ਜਾਂ ਕੰਮ ਤੇ ਲੱਗਣ ਵਾਲੀ ਬੀਮਾਰੀ ਦੇ ਮਸਲੇ ਬਾਰੇ ਤੁਹਾਡੀ ਕੀ ਸਥਿਤੀ ਹੈ।

ਜਨਤਕ ਕਾਨੂੰਨ
ਇਸ ਵਿਚਨਾਗਰਿਕ ਸੁਤੰਤਰਤਾ ਜਾਂ ਮਾਨਵ ਹੱਕਾਂ ਬਾਰੇ ਕਾਨੂੰਨੀ ਮਦਦ ਸ਼ਾਮਲ ਹੈ। ਉਦਾਹਰਨ ਵਜੋਂ, ਸ਼ਾਇਦਤੁਸੀਂ ਜਾਨਣਾ ਚਾਹੋਗੇ ਕਿ ਮਾਨਵ ਹੱਕਾਂ ਦੇ ਐਕਟ 1998 ਦਾ ਤੁਹਾਡੀ ਸਥਿਤੀ ਉਪਰ ਕੀ ਪ੍ਰਭਾਵਹੋਵੇਗਾ। ਤੁਸੀਂ ਅੰਕਡ਼ੇ ਸੁਰੱਖਿਆ, ਜਾਣਕਾਰੀ ਦੀ ਆਜ਼ਾਦੀ ਸਬੰਧਤ ਮਸਲਿਆਂ ਅਤੇ ਜਨਤਕ ਸੰਸਥਾਵਾਂਦੇ ਫੈਸਲਿਆਂ ਦਾ ਵਿਰੋਧ ਕਿਸ ਤਰ੍ਹਾਂ ਕਰ ਸਕਦੇ ਹੋ, ਬਾਰੇ ਸਲਾਹ ਪ੍ਰਾਪਤ ਕਰ ਸਕਦੇ ਹੋ।
go to top of page
Last updated on 6 June 2016
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers