CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

ਕੌਮੀ ਸੰਸਥਾਵਾਂ ਅਤੇ ਹੈਲਪਲਾਈਨਾਂ

ਏਥੇ ਕਲਿਕ ਕਰਕੇ ਡਾਇਰੈਕਟਰੀ ਸ਼ੁਰੂ ਕਰੋ

ਡਾਇਰੈਕਟਰੀ ਵਿੱਚ ਪਹਿਲਾ ਸਵਾਲ, ਜਿਸ ਦਾ ਕਿ ਤੁਸੀਂ ਉਤੱਰ ਭਰਨਾ ਹੈ, ਇਹ ਹੈ ਕਿ ਕੀ ਤੁਸੀਂ ਸਭ ਤੋਂ ਨਜ਼ਦੀਕੀ ਪ੍ਰਦਾਤਾ ਦਾ ਪਤਾ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕੌਮੀ ਸੰਸਥਾਵਾਂ ਦਾ ਪਤਾ ਕਰਨਾ ਚਾਹੁੰਦੇ ਹੋ।

'ਕੌਮੀ' ਸੰਸਥਾਵਾਂ ਕੀ ਹਨ?

ਕੌਮੀ ਸੰਸਥਾਵਾਂ ਵਲੋਂ ਪੂਰੇ ਇੰਗਲੈਂਡ ਵਿੱਚ ਜਾਂ ਵੇਲਜ਼ ਵਿੱਚ ਜਾਂ ਦੋਹਾਂ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਹ ਸੇਵਾਵਾਂ ਕਈ ਤਰ੍ਹਾਂ ਦੀਆਂ ਹਨ ਅਤੇ ਇਨ੍ਹਾਂ ਵਿੱਚ ਸਲਾਹ, ਸੂਚਨਾ ਜਾਂ ਟੈਲੀਫ਼ੋਨ ਸਲਾਹ ਸੇਵਾ ਸ਼ਾਮਲ ਹੋ ਸਕਦੀ ਹੈ। ਇਹ ਸੇਵਾਵਾਂ ਆਮ ਕਰਕੇ ਇਕ ਕੇਂਦਰੀ ਸੰਪਰਕ ਪੁਆਇੰਟ ਜਿਵੇਂ ਕਿ ਇਕ ਕੌਮੀ ਟੈਲੀਫ਼ੋਨ ਹੈਲਪਲਾਈਨ ਨੰਬਰ ਜਾਂ ਇਕ ਕੇਂਦਰੀ ਦਫ਼ਤਰ ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਹਨ। ਉਹ ਕੌਮੀ ਸੰਸਥਾਵਾਂ, ਜੋ ਸਲਾਹ ਪ੍ਰਦਾਨ ਨਹੀਂ ਕਰਦੀਆਂ, ਲੋਕਾਂ ਲਈ ਖੁਲ੍ਹੀਆਂ ਨਹੀਂ ਹਨ, ਅਤੇ ਸਿਰਫ਼ ਰੈਫ਼ਰ ਕੀਤੇ ਜਾਣ 'ਤੇ ਹੀ ਲੋਕ ਉਨ੍ਹਾਂ ਤਕ ਪਹੁੰਚ ਸਕਦੇ ਹਨ। ਇਹ ਸੰਸਥਾਵਾਂ ਡਾਇਰੈਕਟਰੀ ਵਿੱਚ ਸ਼ਾਮਲ ਨਹੀਂ ਹਨ।

ਟੈਲੀਫ਼ੋਨ ਸੇਵਾਵਾਂ ਦੀ ਸਥਿਤੀ

ਟੈਲੀਫ਼ੋਨ ਸੇਵਾਵਾਂ ਦੇਸ਼ ਭਰ ਵਿੱਚ ਮੌਜੂਦ ਹਨ ਅਤੇ ਇਨ੍ਹਾਂ ਦੇ ਘੇਰੇ ਵਿੱਚ ਕਾਨੂੰਨ ਦੇ ਕਈ ਖੇਤਰ ਆਉਂਦੇ ਹਨ। ਤੁਸੀਂ ਕੌਮੀ ਹੈਲਪਲਾਈਨਾਂ ਦਾ ਪਤਾ ਲਾਉਣ ਲਈ 'ਕੌਮੀ ਸੰਸਥਾਵਾਂ' ਸਰਚ ਦੀ ਵਰਤੋਂ ਕਰ ਸਕਦੇ ਹੋ।

ਕੁਝ ਹੈਲਪਲਾਈਨਾਂ, ਸਥਾਨਕ ਏਜੰਸੀਆਂ ਵਲੋਂ, ਉਨਾਂ ਦੀ ਰੂ-ਬਰੂ ਸੇਵਾ ਤੋਂ ਇਲਾਵਾ ਮੁਹੱਈਆ ਕੀਤੀਆਂ ਜਾਂਦੀਆਂ ਹਨ। ਤੁਸੀਂ ਸਭ ਤੋਂ ਨਜ਼ਦੀਕੀ ਪ੍ਰਦਾਤਾ ਲਈ ਸਰਚ ਦੌਰਾਨ ਇਹ ਹੈਲਪਲਾਈਨਾਂ ਵੀ ਵੇਖ ਸਕਦੇ ਹੋ।

ਜਿਹਡ਼ੇ ਪ੍ਰਦਾਤਾ ਰੂ-ਬਰੂ ਸੇਵਾ ਪ੍ਰਦਾਨ ਨਹੀਂ ਕਰਦੇ ਪਰ ਇਕ ਖ਼ਾਸ ਇਲਾਕੇ ਜਾਂ ਖੇਤਰ ਲਈ ਇਕ ਟੈਲੀਫ਼ੋਨ ਸੇਵਾ ਮੁਹੱਈਆ ਕਰਦੇ ਹਨ, ਉਨ੍ਹਾਂ ਦਾ ਪਤਾ, ਕੁਆਲਿਟੀ-ਮਾਰਕਡ ਟੈਲੀਫ਼ੋਨ ਸੇਵਾ ਲਈ ਸਰਚ ਦੌਰਾਨ ਲਗ ਸਕਦਾ ਹੈ। ਨੋਟ: ਇਹ ਵਿਕਲਪ ਡਾਇਰੈਕਟਰੀ ਦੇ ਮੂਹਰਲੇ ਪੇਜ 'ਤੇ ਉਪਲਬਧ ਨਹੀਂ।








go to top of page
Last updated on 6 June 2016
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers