CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

ਸੀ ਐਲ ਐਸ ਕਾਨੂੰਨੀ ਸਲਾਹਕਾਰਡਾਇਰੈੱਕਟਰੀ ਮਦਦ

ਇਸ ਪੰਨੇ ਉਪਰਕਾਨੂੰਨੀ ਜਾਣਕਾਰੀ ਅਤੇ ਸਲਾਹ ਪ੍ਰਦਾਤਿਆਂ ਦੀ ਭਾਈਚਾਰਕ ਕਾਨੂੰਨੀ ਸੇਵਾ ਦੀ ਡਾਈਰੈਕਟਰੀ ਵਰਤਣਵਿਚ ਮਦਦ ਪ੍ਰਦਾਨ ਕੀਤੀ ਗਈ ਹੈ।

ਸਵਾਲ 1 ਸੱਭ ਤੋਂਨਜ਼ਦੀਕੀ ਪ੍ਰਦਾਤੇ ਦੀ ਭਾਲ... ਜਾਂ ਰਾਸ਼ਟਰੀ ਸੰਸਥਾਵਾਂ ਦੀ ਭਾਲ

ਫੈਸਲਾ ਕਰੋ ਕਿਤੁਸੀਂ ਆਪਣੇ ਸੱਭ ਤੋਂ ਨਜ਼ਦੀਕੀ ਪ੍ਰਦਾਤਾ ਜਾਂ ਰਾਸ਼ਟਰੀ ਪ੍ਰਦਾਤਾ ਲੱਭਣਾ ਚਾਹੁੰਦੇ ਹੋ। ਜੇਤੁਸੀਂ ਆਪਣਾ ਸੱਭ ਤੋਂ ਨਜ਼ਦੀਕੀ ਪ੍ਰਦਾਤਾ ਲੱਭਣਾ ਚਾਹੁੰਦੇ ਹੋ, ਪੋਸਟਕੋਡ ਜਾਂ ਸ਼ਹਿਰ ਦਾ ਨਾਮਲਿੱਖੋ। ਤੁਹਾਨੂੰ ਪੂਰਾ ਪੋਸਟਕੋਡ ਜਾਂ ਥਾਵਾਂ ਜਾਂ ਵੱਡੇ ਅੱਖਰਾਂ ਬਾਰੇ ਫਿਕਰ ਕਰਨ ਦੀ ਲੋਡ਼ਨਹੀਂ,  ਵਜੋਂ, ਤੁਸੀਂ LE1 3BT, le13bt, LE1 ਜਾਂ le1 ਲਿੱਖ ਸਕਦੇ ਹੋ।

ਜੁਗਤਿ

ਆਪਣੀ ਪੂਰੀ ਪੋਸਟਕੋਡਲਿੱਖਣ ਨਾਲ ਤੁਹਾਨੂੰ ਆਪਣੇ ਨਜ਼ਦੀਕੀ ਪ੍ਰਦਾਤੇ ਲੱਭਣ ਦੀ ਵਧੇਰੇ ਸੰਭਾਵਨਾ ਹੈ।

ਤੁਸੀਂ ਹੁਣ ਫਾਸਲੇਦੀ ਚੋਣ ਕਰ ਸਕਦੇ ਹੋ। ਜੇ ਤੁਸੀਂ ਇਸ ਨੂੰ ਸੱਭ ਤੋਂ ਘੱਟ ਫਾਸਲੇ ਤੇ (5 ਮੀਲ) ਤੇ ਸੈੱਟ ਕਰਦੇ ਹੋਅਤੇ ਤੁਹਾਨੂੰ ਕੋਈ ਉਚਿੱਤ ਸੰਸਥਾ ਨਹੀਂ ਲੱਭਦੀ, ਤਾਂ ਤੁਸੀਂ ਆਪਣੇ ਨਾਲ ਇਲਾਕੇ ਨੂੰ ਵਧਾ ਕੇਦੁਬਾਰਾ ਕੋਸ਼ਿਸ਼ ਕਰ ਸਕਦੇ ਹੋ।

ਸਵਾਲ 2 ਕਿਸੇ ਵਿਸ਼ੇਸ਼ਸੰਸਥਾ ਦੀ ਭਾਲ ਕਰ ਰਹੇ ਹੋ?

ਜੇ ਤੁਹਾਨੂੰ ਪਹਿਲਾਂਹੀ ਕਿਸੇ ਵਿਸ਼ੇਸ਼ ਪ੍ਰਦਾਤੇ ਦੇ ਨਾਮ ਬਾਰੇ ਪਤਾ ਹੈ, ਤਾਂ ਦਿੱਤੇ ਗਏ ਖਾਨੇ ਵਿਚ ਨਾਮ ਲਿੱਖੋ ਤੁਸੀਂਆਪਣੀ ਭਾਲ ਸਵਾਲ 1 ਲਈ ਪੋਸਟਕੋਡ ਜਾਂ ਸ਼ਹਿਰ ਲਿੱਖ ਕੇ ਵਧੇਰੇ ਸੀਮਤ ਰੱਖ ਸਕਦੇ ਹੋ, ਜਾਂ ਇਹ ਬਿਆਨਕਰਕੇ ਕਿ ਇਹ ਰਾਸ਼ਟਰੀ ਸੰਸਥਾ ਹੈ।

ਜੁਗਤਿ

ਜਿਹਡ਼ੀ ਸੰਸਥਾਤੁਸੀਂ ਲੱਭਣੀ ਚਾਹੁੰਦੇ ਹੋ ਜੋ ਉਹ ਲੱਭਣ ਵਿਚ ਤੁਹਾਨੂੰ ਮੁਸ਼ਕਲ ਪੇਸ਼ ਆ ਰਹੀ ਹੈ, ਤਾਂ ਘੱਟ ਅੱਖਰਵਰਤਕੇ ਕੋਸ਼ਿਸ਼ ਕਰੋ। ਵਜੋਂ, "White" ਦੀ ਭਾਲ ਕਰਨ ਬਜਾਏ, "wh" ਦੀ ਭਾਲ ਕਰਨ ਦੀ ਕੋਸ਼ਿਸ਼ ਕਰੋ, ਜਿਸ ਨਾਲ ਇਕੋ ਤਰ੍ਹਾਂ ਦੀਆਵਾਜ਼ ਵਾਲੇ ਨਾਮ ਜਿਨ੍ਹਾਂ ਦੇ ਵੱਖਰੇ ਸ਼ਬਦਜੋਡ਼ ਹਨ ( ਵਜੋਂ, "Whyte") ਪ੍ਰਗਟ ਹੋ ਸਕਦੇ ਹਨ।

ਸਵਾਲ 3 ਤੁਹਾਨੂੰਕਾਨੂੰਨ ਦੀ ਕਿਸ ਸ਼੍ਰੇਣੀ ਵਿਚ ਮਦਦ ਚਾਹੀਦੀ ਹੈ?

ਡਰੌਪ-ਡਾਊਨ ਸੂਚੀਵਿਚੋਂ, ਤੁਸੀਂ ਆਪਣੀ ਪੁੱਛ-ਗਿੱਛ ਵਿਚ ਸ਼ਾਮਲ ਕਾਨੂੰਨ ਦੀ ਸ਼੍ਰੇਣੀ ਦੀ ਚੋਣ ਕਰ ਸਕਦੇ ਹੋ। ਸੰਪੂਰਨਵੇਰਵੇ ਲਈ ਕਾਨੂੰਨ ਦੀਆਂ ਸ਼੍ਰੇਣੀਆਂ ਵੇਖੋ।

ਜੁਗਤਿ

ਜੇ ਤੁਹਾਨੂੰ ਪੱਕੇਤੌਰ ਤੇ ਨਹੀਂ ਪਤਾ ਕਿ ਕਿਸ ਸ਼੍ਰੈਣੀ ਦੀ ਚੋਣ ਕਰਨੀ ਚਾਹੀਦੀ ਹੈ, ਤਾਂ 'All Categories' ਦੀ ਚੋਣ ਕਰੋ। ਇਸ ਨਾਲ ਤੁਹਾਡੇ ਚੁਣੇ ਹੋਏ ਇਲਾਕੇ ਵਿਚ ਸੱਭਪ੍ਰਦਾਤੇ ਪ੍ਰਗਟ ਹੋ ਜਾਣਗੇ।

ਸਵਾਲ 4 ਤੁਹਾਨੂੰ ਕਿਸ ਪੱਧਰ ਦੀ ਸੇਵਾ ਦੀ ਲੋਡ਼ ਹੈ?

ਇਸ ਸਵਾਲ ਵਿਚਤੁਹਾਨੂੰ ਜਿਸ ਪੱਧਰ ਦੀ ਤੁਸੀਂ ਸੇਵਾ ਚਾਹੁੰਦੇ ਹੋ, ਉਹ ਚੁਣਨ ਲਈ ਬੇਨਤੀ ਕੀਤੀ ਗਈ ਹੈ : ਜਾਣਕਾਰੀ, ਆਮ ਮਦਦ ਜਾਂ ਵਿਸ਼ੇਸ਼ੱਗ ਮਦਦ। ਲੀਗਲ ਸਰਵਿਸਜ਼ ਕਮਿਸ਼ਨ ਨੇਇਨ੍ਹਾਂ ਪ੍ਰਦਾਤਿਆਂ ਨੂੰ ਮਿਆਰ ਸੀਮਤ ਕੀਤਾ ਹੋਇਆ ਹੈ। ਪੂਰੇ ਸਪਸ਼ਟੀਕਰਨ ਲਈ ਕਮਿਊਨੀਟੀ ਲੀਗਲ ਸਰਵਿਸ ਕੁਆਲਿਟੀ ਮਾਰਕ ਵੇਖੋ।

ਜੁਗਤਿ

ਜਾਣਕਾਰੀ ਪੁਆਇੰਟਾਂਤੇ ਕਾਨੂੰਨ ਦੀਆਂ ਸ਼੍ਰੈਣੀਆਂ ਲਾਗੂ ਨਹੀਂ ਹੁੰਦੀਆਂ - ਜੇ ਤੁਸੀਂ ਜਾਣਕਾਰੀ ਪੁਆਇੰਟ ਚਾਹੁੰਦੇ ਹੋਤਾਂ ਕਾਨੂੰਨ ਦੀ ਸ਼੍ਰੈਣੀ ਨਾ ਚੁਣੋ।

ਸਵਾਲ 5 ਕੀ ਤੁਸੀਂ ਐਲ ਐਸ ਸੀ-ਵਲੋਂ ਫੰਡ ਦਿੱਤੇ ਗਏ ("ਲੀਗਲ ਏਡ") ਪ੍ਰਦਾਤਾ ਚਾਹੁੰਦੇਹੋ?

ਇਸ ਸਵਾਲ ਵਿਚਤੁਹਾਡੇ ਕੋਲੋਂ ਪੁੱਛਿਆ ਗਿਆ ਹੈ ਕਿ ਕੀ ਤੁਸੀਂ ਉਹ ਪ੍ਰਦਾਤਾ ਚਾਹੁੰਦੇ ਹੋ ਜਿਹਡ਼ਾ ਲੀਗਲਸਰਵਿਸਜ਼ ਕਮਿਸ਼ਨ ਵਲੋਂ ਦਿੱਤੇ ਗਏ ਖਰਚੇ ਨਾਲ ਕੰਮ ਕਰੇਗਾ (ਇਸ ਨੂੰ "ਲੀਗਲ ਏਡ" ਆਖਿਆ ਜਾਂਦਾ ਸੀ)।ਨਤੀਜੇ, ਪ੍ਰਦਾਤਾ ਜਿੱਨਾਂ ਕੰਮ ਐਲ ਐਸ ਸੀ-ਵਲੋਂ ਦਿੱਤੇ ਹੋਏ ਖਰਚੇ ਤੇ ਕਰ ਸਕਦੇ ਹਨ, ਉਸ ਦੇਮੁਤਾਬਕ ਪ੍ਰਦਰਸ਼ਤ ਕੀਤੇ ਜਾਂਦੇ ਹਨ। ਸੂਚੀ ਵਿਚ ਸੱਭ ਤੋਂ ਉੱਪਰ ਪ੍ਰਦਾਤੇ ਮੁਢਲੀ ਸਲਾਹ ਦੇ ਸਕਦੇਹਨ, ਕਈ ਕੁਝ ਟ੍ਰਾਈਬਿਊਨਲਾਂ ਤੇ ਤੁਹਾਡੀ ਨੁਮਾਇੰਦਗੀ ਕਰ ਸਕਦੇ ਹਨ, ਅਤੇ ਅਦਾਲਤੀ ਕਾਰਵਾਈਆਂ ਵਿਚਤੁਹਾਡੀ ਪ੍ਰਤੀਨਿੱਧਤਾ ਕਰ ਸਕਦੇ ਹਨ, ਜਿੱਥੇ ਸੂਚੀ ਵਿਚ ਹੇਠਾਂ ਦਿੱਤੇ ਹੋਏ ਪ੍ਰਦਾਤੇ ਤੁਹਾਡੇ ਲਈਕੇਵਲ ਅਦਾਲਤੀ ਕਾਰਵਾਈਆਂ ਵਿਚ ਹੀ ਪ੍ਰਤੀਨਿੱਧਤਾ ਕਰਨ ਲਈ ਹੀ ਦਿੱਤੇ ਹੋਏ ਖਰਚੇ ਤੇ ਕੰਮ ਕਰ ਸਕਦੇਹਨ।

ਜੁਗਤਿ

ਸੀ ਐਲ ਐਸ ਕਾਨੂੰਨੀਸਲਾਹਕਾਰ ਡਾਈਰੈੱਕਟਰੀ ਵਿਚ ਕੁਝ ਐਸੇ ਪ੍ਰਦਾਤੇ ਵੀ ਹਨ ਜਿਹਡ਼ੇ ਘੱਟ ਖਰਚੇ ਤੇ ਜਾਂ ਮੁਫ਼ਤ ਮਦਦਦੇ ਸਕਦੇ ਹਨ। ਤੁਸੀਂ ਇਨ੍ਹਾਂ ਦੀ ਭਾਲ ਖਾਨਾ ਖਾਲੀ ਛੱਡ ਕੇ ਅਤੇ ਹਰ ਇਕ ਪ੍ਰਦਾਤੇ ਦੇ 'Charging' ਭਾਗ ਦੀ ਜਾਂਚ ਕਰਕੇ ਕਰ ਸਕਦੇ ਹੋ। ਆਮ ਤੌਰ ਤੇ, ਬਹੁਤੇ ਵਕੀਲ ਆਪਣੀਆਂਸੇਵਾਵਾਂ ਲਈ ਫੀਸ ਲੈਂਦੇ ਹਨ ਪਰ ਕੁਝ ਸਲਾਹ ਮਸ਼ਵਰਾ ਮੁਫ਼ਤ ਪ੍ਰਦਾਨ ਕਰ ਸਕਦੇ ਹਨ। ਦੂਜੇ ਇੰਟਰਵਿਊਲਈ ਨਿਸ਼ਚਿਤ-ਫੀਸ ਵਸੂਲ ਕਰ ਸਕਦੇ ਹਨ, ਪਰ ਤੁਹਾਨੂੰ ਉਨ੍ਹਾਂ ਦੀਆਂ ਸ਼ਰਤੀਆ ਫੀਸਾਂ ਬਾਰੇ ਜਾਣਕਾਰੀਪ੍ਰਾਪਤ ਕਰਨੀ ਚਾਹੀਦੀ ਹੈ।

ਨੋਟ : ਐਲ ਐਸ ਸੀ ਵਲੋਂ ਫੰਡ ਕੀਤੇ ਖ਼ਰਚ ਲੈਣ ਵਾਲੇ ਪ੍ਰਦਾਤੇ ਹੋਣ ਦੇਨਾਤੇ ਇਸ ਦਾ ਮਤਲਬ ਨਹੀਂ ਕਿ ਇਹ ਪੱਕੇ ਤੌਰ ਤੇ ਤੁਹਾਨੂੰ ਤੁਹਾਡੀ ਸਮੱਸਿਆ ਲਈ ਲੀਗਲ ਏਡ ਵਲੋਂਦਿੱਤੀ ਮਦਦ ਪ੍ਰਦਾਨ ਕਰ ਸਕਣਗੇ। ਤੁਹਾਨੂੰ ਪ੍ਰਦਾਤੇ ਨੂੰ ਪੁਛਣਾ ਪਵੇਗਾ ਕਿ ਉਹ ਇਸ ਅਧਾਰ ਤੇ ਮਦਦਕਰ ਸਕਦੇ ਹਨ ਜਾਂ ਨਹੀਂ।

ਕੋਈ ਹੋਰ ਲੋਡ਼ਾਂ (ਸਵਾਲ 6 10)

ਆਮ ਤੌਰ ਤੇ ਪਹਿਲਾਂਪੰਜ ਸਵਾਲਾਂ ਦੇ ਜਵਾਬ ਦੇਣ ਪਿਛੋਂ ਸ਼ਾਇਦ ਤੁਸੀਂ ਅਨੁਭਵ ਕਰੋਗੇ ਕਿ ਤੁਸੀਂ ਕਾਫ਼ੀ ਜਾਣਕਾਰੀਪ੍ਰਦਾਨ ਕਰ ਦਿੱਤੀ ਹੈ। ਜੇ ਇਸ ਤਰ੍ਹਾਂ ਹੈ, ਤਾਂ 'search' ਬਟਨ ਦਬਾਉ। ਫਿਰ ਵੀ, ਸ਼ਾਇਦ ਤੁਸੀਂ ਕੁਝ ਅਗਾਂਹ ਦੀਆਂ ਲੋਡ਼ਾਂਬਾਰੇ ਜਾਣਕਾਰੀ ਦੇਣੀ ਚਾਹੋ। ਸ਼ਾਇਦ ਤੁਸੀਂ ਉਸ ਦਫ਼ਤਰ ਵਿਚ ਜਾਣਾ ਚਾਹੋਗੇ ਜਿੱਥੇ ਕੋਈ ਅੰਗਰੇਜ਼ੀਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲ ਸਕਦਾ ਹੋਵੇ, ਸ਼ਾਇਦ ਤੁਹਾਨੂੰ ਵ੍ਹੀਲਚੇਅਰ ਅੰਦਰ ਵਾਡ਼ਨ ਲਈ ਰਸਤੇਦੀ ਲੋਡ਼ ਹੋਵੇ, ਜਾਂ ਸ਼ਾਇਤ ਤੁਸੀਂ ਉਸ ਸੰਸਥਾ ਨਾਲ ਨਜਿੱਠਣਾ ਚਾਹੋ ਜਿਸ ਦਾ ਵਿਸ਼ੇਸ਼ ਮਿਥੇ ਹੋਏਗਰੁਪ ਨਾਲ ਕੰਮ ਕਰਨ ਦਾ ਤਜ਼ਰਬਾ ਹੈ ( ਵਜੋਂ, ਇਕੱਲੇ ਮਾਤਾ ਜਾਂ ਪਿਤਾ ਜਾਂ ਵਿੱਦਿਆਰਥੀ)।ਜੇ ਤੁਸੀਂ ਇਨ੍ਹਾਂ ਤਰੀਕਿਆਂ ਰਾਹੀਂ ਆਪਣੀਆਂ ਚੋਣਾਂ ਨੂੰ ਸੀਮਤ ਰੱਖਣਾ ਚਾਹੁੰਦੇ ਹੋ, ਤਾਂ ਕੇਵਲਉਚਿੱਤ ਉੱਤਰ ਦੀ ਚੋਣ ਕਰੋ। ਧਿਆਨ ਰੱਖੋ ਕਿ ਜਿੱਨੇ ਵੀ ਜ਼ਿਆਦਾ ਸਵਾਲ ਤੁਸੀਂ ਮੁਕੰਮਲ ਕਰੋਗੇ,ਉਨੇ ਹੀ ਤੁਹਾਨੂੰ ਘੱਟ ਨਤੀਜੇ ਪ੍ਰਾਪਤ ਹੋਣਗੇ।

ਮੁਕੰਮਲ ਕੀਤੇ ਗਏ

ਜਿਸ ਵੇਲੇ ਤੁਸੀਂਸਵਾਲਾਂ ਦੇ ਜਵਾਬ ਦੇ ਦਿੱਤੇ ਤੁਹਾਨੂੰ ਚੋਣ ਕਰਨ ਲਈ 50 ਪ੍ਰਦਾਤਿਆਂ ਤੱਕ ਪੇਸ਼ ਕੀਤੇ ਜਾਣਗੇ।ਸੂਚੀ ਦੇ ਸੱਭ ਤੋਂ ਉੱਪਰ ਸੱਭ ਤੋਂ ਨਜ਼ਦੀਤੀ ਦਫ਼ਤਰ, ਜਿਸ ਨੇ ਕਮਿਊਨਿਟੀ ਲੀਗਲ ਸਰਵਿਸ ਕੁਆਲਿਟੀਮਾਰਕ ਸਟੈਂਡਰਡ ਪ੍ਰਾਪਤ ਕੀਤਾ ਹੋਇਆ ਹੈ, ਉਹ ਸ਼ਾਮਲ ਹੋਵੇਗਾ। ਰਾਸ਼ਟਰੀ ਸੰਸਥਾਵਾਂ ਲਈ, ਸੂਚੀ ਅੱਖਰਕ੍ਰਮ ਅਨੁਸਾਰ ਹੈ। ਦਿੱਤੀਆਂ ਹੋਈਆਂ ਚੋਣਾਂ ਵਿਚੋਂ ਕਿਸੇ ਵੀ ਪ੍ਰਦਾਤੇ ਦੇ ਨਾਮ ਉੱਪਰ ਕਲਿਕ ਕਰਨਨਾਲ ਤੁਸੀਂ ਉਸ ਪ੍ਰਦਾਤੇ ਦਾ ਪੂਰਾ ਰਿਕਾਰਡ ਵੇਖ ਸਕਦੇ ਹੋ।

ਬੇਦਾਅਵਾਇਨ੍ਹਾਂ ਪੰਨਿਆਂਉੱਪਰ ਜਾਂ ਦੂਜੇ ਵੈੱਬਸਾਈਟਾਂ ਉੱਪਰ ਜਿਨ੍ਹਾਂ ਨਾਲ ਇਹ ਪੰਨੇ ਜੁਡ਼ੇ ਹੋਏ ਹਨ, ਉਨ੍ਹਾਂ ਉੱਪਰ ਸੱਭਸੰਸਥਾਵਾਂ, ਕੰਪਨੀਆਂ ਜਾਂ ਵਿਅਕਤੀਆਂ, ਜਿਨ੍ਹਾਂ ਵਿਚ ਸੀ ਐਲ ਐਸ ਕੁਆਲਿਟੀ ਮਾਰਕ ਪ੍ਰਾਪਤ ਕਰਨਵਾਲੇ ਵੀ ਸ਼ਾਮਲ ਹਨ, ਵਲੋਂ ਪ੍ਰਦਾਨ ਕੀਤੀ ਗਈ ਸਲਾਹ ਦੀ ਸ਼ੁੱਧਤਾ, ਉਸ ਵਿਸ਼ੇਸ਼ ਸੰਸਥਾ, ਕੰਪਨੀ ਜਾਂਵਿਅਕਤੀ ਦੀ ਜ਼ੁੰਮੇਵਾਰੀ ਹੈ। ਇਨ੍ਹਾਂ ਕੰਪਨੀਆਂ, ਸੰਸਥਾਵਾਂ ਜਾਂ ਵਿਅਕਤੀਆਂ ਵਲੋਂ ਪ੍ਰਦਾਨ ਕੀਤੀਗਈ ਗਲਤ ਜਾਂ ਗਲਤ ਸਤੇ ਪਾਉਣ ਵਾਲੀ ਸਲਾਹ ਦੇਣ ਦੀ ਲੀਗਲ ਸਰਵਿਸਜ਼ ਕਮਿਸ਼ਨ ਜਾਂ ਇਸ ਦੀ ਤਰਫ਼ੋਂਕੋਈ ਵੀ ਜ਼ੁੰਮੇਵਾਰੀ ਨਹੀਂ ਕਬੂਲ ਕੀਤੀ ਜਾਂਦੀ।
go to top of page
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers