CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

ਗੁੱਪਤਤਾ ਨੀਤੀ

ਗੁੱਪਤਤਾ ਨੀਤੀ

ਆਪਣੇ ਗਾਹਕਾਂ ਲਈ ਸੇਵਾਵਾਂ ਵਿੱਚ ਸੁਧਾਰਕਰਨ ਲਈ ਲੀਗਲ ਸਰਵਿਸਿਸ ਕਮਿਸ਼ਨ ਆਪਣੇ ਵੈੱਬਸਾਈਟ ਤੇ ਆ ਚੁੱਕੇ ਮੁਲਾਕਾਤੀਆਂ ਬਾਰੇ ਜਾਣਕਾਰੀਇਕੱਤਰ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ। ਉੱਪਭੋਗੀ ਦੇ ਇੰਟਰਨੈੱਟ ਪਰੋਟੋਕੌਲ (ਜਾਂ ਆਈ.ਪੀ.)ਪਤਾ ਅਤੇ ਸੈਸ਼ਨ ਜਾਣਕਾਰੀ ਜਿਸ ਤਰ੍ਹਾਂ ਕਿ ਮੁਲਾਕਾਤ ਦਾ ਕੁੱਲ ਸਮਾ, ਅਤੇ ਉਸ ਦੇ ਵਰਤੇ ਜਾਂਦੇਬਰਾਉਸਰ ਅਤੇ ਪਲੈਟਫਾਰਮ ਦੀ ਕਿਸਮ ਤੋਂ ਇਲਾਵਾ ਭਾਈਚਾਰਿਕ ਕਾਨੂੰਨੀ ਸੇਵਾ ਵੈੱਬਸਾਈਟ ਆਪਣੇ ਆਪ ਹੀਨਿੱਜੀ ਜਾਣਕਾਰੀ ਪਕਡ਼ਦੀ ਜਾਂ ਅੰਕਿਤ ਨਹੀਂ ਕਰਦੀ। ਇਹ ਜਾਣਕਾਰੀ ਵੈੱਬ ਬਰਾਉਜ਼ਰ ਪਛਾਣ ਲੈਂਦਾ ਹੈਅਤੇ ਇਹ ਜਾਣਕਾਰੀ ਕੇਵਲ ਵਿਵਸਥਾ ਚਲਾਉਣ ਅਤੇ ਗੁਮਨਾਮ ਅੰਕਡ਼ੇ ਪ੍ਰਦਾਨ ਕਰਨ ਲਈ ਹੀ ਵਰਤੀ ਜਾਂਦੀਹੈ, ਜਿਸ ਨੂੰ ਲੀਗਲ ਸਰਵਿਸਿਸ ਕਮਿਸ਼ਨ ਇਸ ਵੈੱਬਸਾਈਟ ਦਾ ਮੁਲਾਂਕਣ ਕਰਨ ਵਾਸਤੇ ਵਰਤਦਾ ਹੈ।ਇਸ ਵੈੱਬਸਾਈਟ ਤੋਂ ਉਪਭੋਗੀ ਜਾਣਕਾਰੀ ਪ੍ਰਾਪਤ ਕਰਨ ਲਈ ਲੀਗਲ ਸਰਵਿਸਿਸ ਕਮਿਸ਼ਨ ਕੁੱਕੀਜ਼ ਦੀਵਰਤੋਂ ਨਹੀਂ ਕਰਦਾ।

ਜੇ ਤੁਸੀਂ ਇਲੈੱਕਟਰੌਨਿਕ ਪਰਤੀ ਸੂਚਨਾਫ਼ਾਰਮ ਮੁਕੰਮਲ ਕਰਦੇ ਹੋ, ਤਾਂ ਤੁਹਾਡੀ ਨਿੱਜੀ ਜਾਣਕਾਰੀ (ਜਿਸ ਵਿਚ ਤੁਹਾਡਾ ਨਾਮ, ਪਤਾ ਅਤੇਬਾਕੀ ਸਾਰੇ ਵੇਰਵੇ ਜਿਹਡ਼ੇ ਤੁਸੀਂ ਆਪਣੇ ਵਿਅਕਤੀਗਤ ਪਛਾਣ ਕਰਨ ਲਈ ਪ੍ਰਦਾਨ ਕਰਦੇ ਹੋ) ਤੁਹਾਡੀਪਰਤੀ ਸੂਚਨਾ ਅਤੇ ਤੁਹਾਡੀ ਹੋਰ ਪੁੱਛ-ਗਿੱਛ ਜਾਂ ਤੁਹਾਡੇ ਵਲੋਂ ਉਾਏ ਗਏ ਹੋਰ ਮਾਮਲਿਆਂ ਦਾ ਉੱਤਰਦੇਣ ਲਈ ਅਤੇ ਲੀਗਲ ਸਰਵਿਸਜ਼ ਕਮਿਸ਼ਨ ਨੂੰ ਇਹ ਵੈੱਬਸਾਈਟ ਸੁਧਾਰਨ ਵਾਸਤੇ, ਲੀਗਲ ਸਰਵਿਸਜ਼ ਕਮਿਸ਼ਨਇਹ ਸੱਭ ਜਾਣਕਾਰੀ ਵਰਤ ਸਕਦਾ ਹੈ। ਕੁਝ ਮੌਕਿਆਂ ਤੇ ਗੁਪਤ ਪਰਤੀ ਸੂਚਨਾ ਇਸ ਵੈਬਸਾਈਟ ਦੀਇਸ਼ਤਿਹਾਰਬਾਜ਼ੀ ਕਰਨ ਲਈ ਲੀਗਲ ਸਰਵਿਸਜ਼ ਕਮਿਸ਼ਨ ਵਰਤ ਸਕਦਾ ਹੈ।

ਇਸ ਵੈਬਸਾਈਟ ਦੇ ਦੂਜੇ ਵੈੱਬਸਾਈਟਾਂ ਨਾਲਜੋਡ਼ ਹਨ, ਪਰ ਇਹ ਗੁਪਤਤਾ ਬਿਆਨ ਕੇਵਲ ਕਮਿਉਨਿਟੀ ਲੀਗਲ ਸਰਵਿਸ ਡਾਇਰੈੱਕਟ ਵੈੱਬਸਾਈਟ ਦੇ ਉਪਰ ਹੀਲਾਗੂ ਹੁੰਦਾ ਹੈ। ਤੁਹਾਨੂੰ ਦੂਜੇ ਵੈੱਬਸਾਈਟ ਤੇ ਜਾਣ ਵੇਲੇ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈਅਤੇ ਬਾਕੀ ਸੱਭ ਵੈੱਬਸਾਈਟਾਂ ਬਾਰੇ ਜਿਹਡ਼ੇ ਨਿੱਜੀ ਜਾਣਕਾਰੀ ਇਕੱਤਰ ਕਰਦੇ ਹਨ, ਉਨ੍ਹਾਂ ਦੀਗੁਪਤਤਾ ਨੀਤੀ ਤੁਹਾਨੂੰ ਲਾਜ਼ਮੀ ਤੌਰ ਤੇ ਪਡ਼੍ਹਨੀ ਚਾਹੀਦੀ ਹੈ।

ਸੁਰੱਖਿਆ ਉਪਰਾਲੇ

ਲੀਗਲ ਸਰਵਿਸਜ਼ ਕਮਿਸ਼ਨ (ਜਿਸ ਵਿਚਕਮਿਊਨਿਟੀ ਲੀਗਲ ਸਰਵਿਸ ਜਾਂ ਸੀ ਐਲ ਐਸ ਸਕੀਮ ਸ਼ਾਮਲ ਹੈ) ਆਪਣੀ ਇਨਫਰਮੇਸ਼ਨ ਟੈੱਕਨੌਲੋਜੀ (“ਆਈ ਟੀ”) ਵਿਵਸਥਾਵਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾਨਾਲ ਵਿਚਾਰਦਾ ਹੈ। ਇਸ ਦੀ ਆਈ ਟੀ ਸੁਰੱਖਿਆ ਨੀਤੀ ਬ੍ਰਿਟਿਸ਼ ਸਟੈਂਡਰਡ : ਇਨਫਰਮੇਸ਼ਨਸਕਿਊਰਿਟੀ ਮੈਨੇਜਮੈਂਟ ਲਈ ਸਦਾਚਾਰ ਨਿਯਮਾਵਲੀ (BS7799) ਦੇ ਅਨੁਕੂਲ ਹੈ।ਇਸ ਨੀਤੀ ਦੀ ਇਹ ਸ਼ਰਤ ਹੈ ਕਿ ਇਸ ਦੀਆਂ ਸੱਭ ਆਈ ਟੀ ਵਿਵਸਥਾਵਾਂ ਵਿਚ ਰੱਖੀ ਗਈ ਸੱਭ ਜਾਣਕਾਰੀ ਨੂੰਬਿਨਾੰ ਅਧਿਕਾਰ ਪ੍ਰਗਟ ਕਰਨ, ਤਬਦੀਲ ਕਰਨ ਜਾਂ ਤਬਾਹ ਕਰਨ - ਅਚਨਚੇਤ ਜਾਂ ਜਾਣਬੁਝ ਕੇ ਕਰਨ ਤੋਂਰੋਕਣ ਲਈ ਸੁਰੱਖਿਅਤ ਹੋਣਾ ਚਾਹੀਦਾ ਹੈ। ਇਸ ਨੀਤੀ ਦਾ ਮੰਤਵ ਲੀਗਲ ਸਰਵਿਸਜ਼ ਕਮਿਸ਼ਨ ਦੀ ਆਈ ਟੀਵਿਵਸਥਾ ਨੂੰ ਇਹ ਕਰਨ ਲਈ ਸੁਰੱਖਿਅਤ ਰੱਖਣਾ ਹੈ :ਗੁੱਪਤਤਾ ਦੂਜੇ ਗੈਰ-ਅਧਿਕਾਰਤ ਲੋਕਾਂ ਨੂੰ ਜਾਣਕਾਰੀ ਦੇਣ ਤੋਂ ਰੋਕਣ ਲਈਈਮਾਨਦਾਰੀ ਸੱਭ ਪ੍ਰਕਾਰ ਦੀ ਜਾਣਕਾਰੀ ਅਤੇ ਸੌਫਟਵੈਅਰ ਦੀ ਗੈਰ-ਅਧਿਕਾਰਤ ਬਦਲੀ ਅਤੇ ਖ਼ਰਾਬੀ ਰੋਕਣਲਈ; ਅਤੇ ਉਪਲਬੱਧੀ ਜਾਣਕਾਰੀ ਅਤੇ ਸੇਵਾ ਦੀ ਉਪਲਬੱਧੀ ਵਿੱਚਰੁਕਾਵਟ ਰੋਕਣ ਲਈ, ਥੋਡ਼ੇ ਸਮੇ ਲਈ ਜਾਂ ਸਦਾ ਲਈ ਤਬਾਹ ਹੋਣ ਕਰਕੇ।

ਡੇਟਾ ਪਰੋਟੈੱਕਸ਼ਨ ਐਕਟ 1998 ਅਧੀਨ ਨਿੱਜੀ ਜਾਣਕਾਰੀਪ੍ਰਾਪਤ ਕਰਨ ਦਾ ਹੱਕ

ਜੇ ਤੁਸੀਂ ਇਸਨੂੰ ਲਿੱਖਤੀ ਬੇਨਤੀ ਕਰੋ Shelley Cooper, Website Manager,CLS Direct, Legal Services Commission, 3rd Floor, 85 Grays Inn Road, London WC1X 8TX ਤਾਂ ਤੁਹਾਨੂੰ ਇਹਜਾਣਕਾਰੀ ਪ੍ਰਾਪਤ ਕਰਨ ਦਾ ਹੱਕ ਹੈ :

  • ਜੇ ਲੀਗਲ ਸਰਵਿਸਜ਼ ਕਮਿਸ਼ਨ ਜਾਂ ਇਸ ਦੀ ਤਰਫ਼ੋਂ ਕੋਈ ਹੋਰ ਤੁਹਾਡੀ ਜਾਣਕਾਰੀ ਪ੍ਰਤੀ ਕੋਈ ਕਾਰਵਾਈ ਕਰ ਰਿਹਾ ਹੈ ਜਾਂ ਨਹੀਂ
  • ਜੇ ਕਰ ਰਹੇ ਹਨ, ਤਾਂ ਵਿਚਾਰ ਅਧੀਨ ਜਾਣਕਾਰੀ ਦਾ ਵੇਰਵਾ, ਕਿਸ ਮਕਸੱਦ ਲਈ ਪ੍ਰਕਿਰਿਆ ਹੋ ਰਹੀ ਹੈ, ਅਤੇ ਕਿਨ੍ਹਾਂ ਨੂੰ ਇਹ ਜਾਣਕਾਰੀ ਜ਼ਾਹਰ ਕੀਤੀ ਜਾ ਰਹੀ ਹੈ ਜਾਂ ਕਰਨ ਦੀ ਸੰਭਾਵਨਾ ਹੈ
  • ਆਸਾਨੀ ਨਾਲ ਸਮਝੇ ਜਾ ਸਕਣ ਵਾਲੇ ਰੂਪ, ਨਿੱਜੀ ਅੰਕਡ਼ਿਆਂ ਸ਼ਾਮਲ ਸੱਭ ਜਾਣਕਾਰੀ, ਅਤੇ ਅੰਕਡ਼ਿਆਂ ਦਾ ਸੂਤਰ।

ਇਸ ਸੇਵਾ ਲਈ 10 ਦੀ ਫ਼ੀਸ ਲਈ ਜਾਂਦੀ ਹੈ।

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਐਲ.ਐਸ.ਸੀ. ਦਾ ਪਰਚਾ ਜਾਣਕਾਰੀ ਤੱਕ ਪਹੁੰਚ ਵੇਖੋ।

ਸ਼ਬਦਾਵਲੀ

ਇਕ ਚੰਗੀ ਸ਼ਬਦਾਵਲੀ ਜਿਸ ਵਿਚਤਕਨੀਕੀ ਸ਼ਬਦ ਸ਼ਾਮਲ ਹਨ ਜੋ ਲੀਗਲ ਸਰਵਿਸਜ਼ ਕਮਿਸ਼ਨ ਦੀ ਗੁੱਪਤਤਾ ਨੀਤੀ ਵਿੱਚ ਵਰਤੇ ਗਏ ਹਨ,ਅਰਥਾਵਲੀ ਜਾਣਕਾਰੀ ਦੇ ਕਮਿਸ਼ਨਰ ਦੇ ਵੈਬਸਾਈਟ ਤੇ ਲੱਭੀ ਜਾ ਸਕਦੀ ਹੈ।
go to top of page
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers