CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

ਕਮਿਉਨਿਟੀ ਲੀਗਲ ਸਰਵਿਸ ਫੰਡ (ਲੀਗਲ ਏਡ)

ਕਮਿਉਨਿਟੀ ਲੀਗਲ ਸਰਵਿਸ ਫੰਡ ਕੀ ਹੈ?

ਕਮਿਉਨਿਟੀ ਲੀਗਲ ਸਰਵਿਸ ਫੰਡ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈਜਿਨ੍ਹਾਂ ਵਿਚ ਕਾਨੂੰਨੀ ਸੇਵਾਵਾਂ ਦੇ ਖਰਚੇ ਲਈ ਸਮਰੱਥਾ ਨਹੀਂ, ਪਰ ਉਹ ਕੁੱਝ ਵਿਸ਼ੇਸ਼ ਸ਼ਰਤਾਂਪੁਰੀਆਂ ਕਰਦੇ ਹਨ। ਕਮਿਉਨਿਟੀ ਲੀਗਲ ਸਰਵਿਸ ਫੰਡ ਲੀਗਲਸਰਵਿਸਿਸ ਕਮਿਸ਼ਨ ਚਲਾਉਂਦਾ ਹੈ, ਜਿਹਡ਼ਾ ਹੁਣ ਲੀਗਲ ਏਡ ਬੋਰਡ ਦੀ ਥਾਂ ਤੇ ਮੌਜੂਦਹੈ। ਲੀਗਲ ਸਰਵਿਸਸ ਕਮਿਸ਼ਨ ਉਨ੍ਹਾਂ ਸਮੱਸਿਆਵਾਂ ਲਈ ਸਮੱਗਰੀ ਪ੍ਰਦਾਨ ਕਰਦਾ ਹੈ ਜਿਨ੍ਹਾਂ ਬਾਰੇਲੋਕੀਂ ਵਧੇਰੇ ਚਿੰਤੱਤ ਹਨ, ਅਤੇ ਇਹ ਪ੍ਰਦਾਤਿਆਂ ਨਾਲ ਆਪਣੇ ਠੇਕਿਆਂ ਰਾਹੀਂ ਨਿਸਚਿੱਥ ਕਰਦਾ ਹੈਕਿ ਜ਼ਰੂਰੀ ਲੋਡ਼ਾਂ ਵਾਲਿਆਂ ਨੂੰ ਮਾਨਤਾ ਪ੍ਰਾਪਤ ਉੱਚੇ ਮਿਆਰ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂਜਾਣ।

ਤੁਸੀਂ ਲੀਗਲ ਏਡ ਕਲਕਿਉਲੇਟਰ ਵਰਤ ਕੇ ਹਿਸਾਬ ਲਾ ਸਕਦੇ ਹੋ ਕਿ ਤੁਸੀਂ ਲੀਗਲ ਏਡ ਪ੍ਰਾਪਤ ਕਰਨਦੇ ਯੋਗ ਹੋ ਜਾਂ ਨਹੀਂ।

ਲੀਗਲ ਸਰਵਿਸਸ ਕਮਿਸ਼ਨ ਕਰੀਮੀਨਲਡੀਫੈਨਸ ਸਰਵਿਸ ਵੀ ਚਲਾਉਂਦਾ ਹੈ ਜਿਹਡ਼ੀ ਅਕਤੂਬਰ 2000 ਵਿੱਚ ਕਰਿਮਿਨਲ ਲੀਗਲ ਏਡਦੀ ਥਾਂ ਤੇ ਸਥਾਪਤ ਕੀਤੀ ਗਈ ਸੀ।

ਮੈਂ ਕਿਸ ਤਰ੍ਹਾਂ ਅਰਜ਼ੀ ਦੇ ਸਕਦਾ ਹਾਂ?

ਤੁਸੀਂ ਸੀ.ਐਲ.ਐਸ. ਸਪੈਸ਼ਲਿਸਟਕੁਆਲਿਟੀ ਮਾਰਕ ਪ੍ਰਦਾਨ ਕੀਤੇ ਗਏ ਅਤੇ ਜਿਹਡ਼ੇ ਸੀ.ਐਲ.ਐਸ. ਚਿੰਨ੍ਹ ਪ੍ਰਦਰਸ਼ਤ ਕਰਦੇਹਨ, ਸਲਾਹਕਾਰਾਂ ਤੋਂ ਮਦਦ ਲਈ ਕਮਿਉਨਿਟੀ ਲੀਗਲ ਸਰਵਿਸ ਫੰਡ ਨੂੰ ਅਰਜ਼ੀ ਦੇ ਸਕਦੇ ਹੋ।

ਮਦਦ ਲਈ ਅਰਜ਼ੀ ਦੇਣ ਲਈ ਤੁਹਾਨੂੰ ਕਾਨੂੰਨੀ ਸਲਾਹਕਾਰ ਨਾਲ ਗੱਲਕਰਨੀ ਪਵੇਗੀ - ਵੇਰਵੇ ਲਈ ਸੀ.ਐਲ.ਐਸ. ਲੀਗਲ ਐਡਵਾਈਜ਼ਰ ਡਾਏਰੈਕਟਰੀ ਵਿੱਚ ਵੇਖੋ।ਤੁਸੀਂ ਵਧੇਰੇ ਜਾਣਕਾਰੀ A ਕਮਿਉਨੀਟੀ ਲੀਗਲ ਸਰਵਿਸ ਵਲੋ ਦਿੱਤੇ ਜਾਂਦੇ ਖਰਚੇ ਬਾਰੇ ਰਾਹ-ਨੁਮਾਈਪਰਚੇ ਵਿੱਚੋਂ ਵੀ ਲੱਭ ਸਕਦੇ ਹੋ।

ਤੁਸੀਂ ਸਿੱਧੇ ਲੀਗਲ ਸਰਵਿਸਸਕਮਿਸ਼ਨ ਰਾਹੀਂ ਸੀ.ਐਲ.ਐਸ. ਵਲੋਂ ਦਿੱਤੇ ਫੰਡ ਵਾਲੀ ਮਦਦ ਲਈ ਅਰਜ਼ੀ ਨਹੀਂ ਦੇ ਸਕਦੇ।

ਖਰਚਾ ਦੇਣ ਲਈ ਕੋਡ

ਫੰਡਿੰਗ ਕੋਡ ਸਥਾਪਤ ਕਰਦੀ ਹੈ ਕਿ ਕਮਿਉਨਿਟੀ ਲੀਗਲ ਸਰਵਿਸ ਫੰਡ ਕਿਹਡ਼ੀ ਮਦਦ ਪ੍ਰਦਾਨ ਕਰ ਸਕਦਾ ਹੈਅਤੇ ਤੁਹਾਨੂੰ ਕਿਹਡ਼ੀਆਂ ਸ਼ਰਤਾਂ ਪੂਰੀਆਂ ਕਰਨ ਦੀ ਲੋਡ਼ ਹੈ।

ਖਰਚੇ ਕੀ ਕੋਈ ਖਰਚੇ ਹਨ?

ਕਈ ਕਮਿਉਨਿਟੀ ਲੀਗਲ ਸਰਵਿਸ ਵਿੱਚ ਸੰਸਥਾਵਾਂ ਆਪਣੀਆਂ ਕੁੱਝ ਜਾਂਸਾਰੀਆਂ ਸੇਵਾਵਾਂ ਮੁਫ਼ੱਤ ਪ੍ਰਦਾਨ ਕਰ ਦੀਆਂ ਹਨ; ਦੂਜੀਆਂ ਆਪਣੀਆਂ ਸੇਵਾਵਾਂ ਲਈ ਫ਼ੀਸ ਲੈਂਦੀਆਂ ਹਨ। ਤੁਸੀਂ ਸੰਸਥਾ ਦੀਆਂ ਫ਼ੀਸਾਂ ਬਾਰੇਜਾਣਕਾਰੀ ਸੀ.ਐਲ.ਐਸ. ਲੀਗਲ ਡਾਏਰੈਕਟਰੀ ਵਿੱਚੋਂਪ੍ਰਾਪਤ ਕਰ ਸਕਦੇ ਹੋ। ਕੁਆਲਿਟੀ ਮਾਰਕ ਵਾਲੀਆਂ ਸੱਭ ਸੰਸਥਾਵਾਂ ਨਾਲ ਜਿਸ ਵੇਲੇ ਤੁਸੀਂ ਪਹਿਲੀਬਾਰ ਗਲ ਕਰੋ, ਉਸ ਵੇਲੇ ਪਹਿਲੇ ਮੌਕੇ ਤੇ ਉਨ੍ਹਾਂ ਨੂੰ ਆਪਣੀਆਂ ਫ਼ੀਸਾਂ ਬਾਰੇ ਤੁਹਾਨੂੰ ਦੱਸਣਾਚਾਹੀਦਾ ਹੈ।

ਕਮਿਉਨਿਟੀ ਲੀਗਲ ਸਰਵਿਸ ਫੰਡ (ਜੇ ਪਹਿਲਾਂ ਲੀਗਲ ਏਡਹੁੰਦਾ ਸੀ)

ਕਮਿਉਨਿਟੀ ਲੀਗਲ ਸਰਵਿਸ ਫੰਡ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈਜਿਨ੍ਹਾਂ ਕਾਨੂੰਨੀ ਸੇਵਾਵਾਂ ਦੇ ਖਰਚੇ ਲਈ ਸਮਰੱਥਾ ਨਹੀਂ, ਪਰ ਉਹ ਕੁੱਝ ਵਿਸ਼ੇਸ਼ ਸ਼ਰਤਾਂਪੂਰੀਆਂ ਕਰਦੇ ਹਨ। ਤੁਹਾਨੂੰ ਆਪਣੇ ਦੇਸ਼ ਦੇ ਕੁੱਝ ਖ਼ਰਚੇ ਦੇਣ ਲਈ ਆਖਿਆ ਜਾ ਸਕਦਾ ਹੈ। ਤੁਹਾਡਾਸਲਾਹਕਾਰ ਤੁਹਾਨੂੰ ਵਧੇਰੇ ਜਾਣਕਾਰੀ ਦੇਵੇਗਾ।

ਕੀ ਮੈਂਨੂ ਲੀਗਲ ਏਡ ਮਿਲ ਸਕਦੀ ਹੈ?

ਤੁਸੀਂ ਸੀ.ਐਲ.ਐਸ. ਡਾਏਰੈਕਟ ਦਾ ਲੀਗਲ ਏਡ ਕਲਕੁਲੇਟਰ ਵਰਤਕੇ ਹਿਸਾਬ ਕਰ ਸਕਦੇ ਹੋ ਕਿ ਤੁਹਾਨੂੰ ਲੀਗਲ ਏਡ ਮਿਲ ਸਕਦੀ ਹੈ ਜਾਂ ਨਹੀਂ।

ਮੁਫ਼ਤ ਸੇਵਾਵਾਂ

ਕਈ ਸੰਸਥਾਵਾਂ, ਜਿਸ ਤਰ੍ਹਾਂ ਕਿ ਸੀਟੀਜ਼ਨਜ਼ ਐਡਵਾਈਸ ਬਿਉਰੋ ਅਤੇਲੌਅ ਸੈਂਟਰ, ਮੁੱਫ਼ਤ ਸੇਵਾ ਪ੍ਰਦਾਨ ਕਰਦੇ ਹਨ। ਫਿਰ ਵੀ, ਤੁਹਾਨੂੰ ਸੰਸਥਾ ਦੇ ਖਰਚੇ ਪੂਰੇ ਕਰਨਵਾਸਤੇ ਕੁੱਝ ਖਰਚੇ, ਜਿਸ ਤਰ੍ਹਾਂ ਕਿ ਫੋਟੋਕਾਪੀ ਕਰਨ ਦੇ ਖਰਚੇ ਦੇਣੇ ਪੈ ਸਕਦੇ ਹਨ।

ਮੁੱਢਲੀ ਮੁੱਫ਼ਤ ਇੰਟਰਵਿਉ

ਕਈ ਸੰਸਥਾਵਾਂ ਨਿਸਚਿੱਤ ਸਮੇਂ ਲਈ (ਆਮ ਤੌਰ ਤੇ 30 ਮਿੰਟ) ਮੁੱਢਲੀ ਮੁਫ਼ਤ ਸਲਾਹ ਪ੍ਰਦਾਨ ਕਰਦੀਆਂ ਹਨ। ਉਦਾਹਰਨ ਵਜੋਂ,ਐਕਸੀਡੈਂਟ ਲਾਈਨ ਉਨ੍ਹਾਂ ਲੋਕਾਂ ਲਈ ਵਕੀਲ ਨਾਲ ਮੁੱਢਲਾ ਮੁੱਫ਼ਤ ਇੰਟਰਵਿਉ ਪ੍ਰਦਾਨ ਕਰਦੇ ਹਨਜਿਨ੍ਹਾਂ ਦੇ ਐਕਸੀਡੈਂਟ ਕਾਰਨ ਨਿੱਜੀ ਸੱਟ-ਫੇਟ ਲੱਗੀ ਹੋਵੇ। ਸੀ.ਐਲ.ਐਸ. ਲੀਗਲ ਐਡਵਾਈਜ਼ਰ ਡਾਏਰੈਕਟਰੀ ਐਕਸੀਡੈਂਟ ਲਾਈਨ ਯੋਜਨਾ ਸ਼ਾਮਲਵਕੀਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਐਕਸੀਡੈਂਟ ਲਾਈਨ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈਤੁਸੀਂ ਉਨ੍ਹਾਂ ਦੀ ਮੁੱਫ਼ਤ ਮਦਦਲਾਈਨ 1500 192939 ਤੇ ਫ਼ੋਨ ਕਰ ਸਕਦੇ ਹੋ।

ਨਿਸਚਿੱਤ-ਫ਼ੀਸ ਇੰਟਰਵਿਊ

ਕੁੱਝ ਵਕੀਲ ਨਿਸਚਿੱਤਫ਼ੀਸ ਲਈ ਇੰਟਰਵਿਉ (ਆਮ ਤੌਰ ਤੇ 30 ਮਿੰਟ) ਪ੍ਰਦਾਨ ਕਰਦੇ ਹਨ।

ਵਕੀਲਾਂ ਦੇ ਖਰਚੇ

ਵਕੀਲ ਵੱਖਰੇ ਵੱਖਰੇਢੰਗਾਂ ਨਾਲ ਫ਼ੀਸ ਲੈਂਦੇ ਹਨ, ਜਿਸ ਘੰਟਾ ਪ੍ਰਤੀ ਫ਼ੀਸ, ਨਿਸਚਿੱਤ ਫ਼ੀਸ ਅਤੇ ਫੀਸਦੀ ਫ਼ੀਸਸ਼ਾਮਲ ਹਨ। ਕੇਸ ਅਰੰਭ ਹੋਣ ਵੇਲੇ, ਵਕੀਲ ਨੂੰ ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਕੇਸ ਉਪਰ ਕਿੰਨ੍ਹੇਖਰਚੇ ਆਉਣ ਦੀ ਸੰਭਾਵਨਾ ਹੈ। ਅਤੇ ਫ਼ੀਸ ਦਾ ਕਿਸ ਢੰਗ ਨਾਲ ਹਿਸਾਬ ਕੀਤਾ ਜਾਂਦਾ ਹੈ। ਕੇਸ ਦੌਰਾਨਵਕੀਲ ਨੂੰ ਤੁਹਾਨੂੰ ਹਰ ਪਡ਼ਾ ਤੱਕ ਆ ਚੁੱਕੇ ਖਰਚੇ ਬਾਰੇ ਲਗਾਤਾਰ ਜਾਣਕਾਰੀ ਦੇਣੀ ਚਾਹੀਦੀ ਹੈ।

ਪਰੋ ਬੋਨੋ

ਕਈ ਵਕੀਲ ਕੁੱਝ ਸੇਵਾਵਾਂ ਮੁੱਫ਼ਤ ਪ੍ਰਦਾਨ ਕਰਦੇ ਹਨ; ਇਸ ਨੂੰ ਪਰੋ ਬੋਨੋ ਆਖਦੇ ਹਨ। ਤੁਸੀਂ ਪਰੋ ਬੋਨੋ ਬਾਰੇ ਇਨ੍ਹਾਂ ਵੈਬਸਾਈਟਾਂਤੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ :

ਵਕੀਲਾਂ ਦਾ ਪਰੋ ਬੋਨੋ ਗਰੁੱਪ (‘ਕਾਨੂੰਨੀ ਕਾਰਜਕਾਰੀ’ਯੋਜਨਾਵਾਂ)
ਬਾਰ ਦਾ ਪਰੋ ਬੋਨੋ ਗਰੁੱਪ (ਬੈਰਿਸਟਰ)
ਮੁੱਫ਼ਤ ਨੁਮਾਇੰਦਗੀ ਯੂਨਿਟ ਈਮੀਗ੍ਰੇਸ਼ਨ ਅਤੇ ਰੋਜ਼ਗਾਰ)

ਟਰੇਡਯੂਨੀਅਨ ਅਤੇ ਮੋਟਰਿੰਗ ਸੰਸਥਾਵਾਂ

ਟਰੇਡ ਯੂਨੀਅਨ ਅਤੇ ਮੋਟਰਿੰਗ ਸੰਸਥਾਵਾਂ ਜਿਸ ਤਰ੍ਹਾਂ ਕਿ ਏ.ਏ. ਅਤੇ ਆਰ.ਏ.ਸੀ.ਆਪਣੇ ਮੈਂਬਰਾਂ ਨੂੰ ਘੱਟ-ਖਰਚੇ ਤੇ ਜਾਂ ਮੁੱਫ਼ਤ ਕਾਨੂੰਨੀ ਸਲਾਹ ਪ੍ਰਦਾਨ ਕਰਦੀਆਂ ਹਨ।
go to top of page
Last updated on 21 October 2019
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers