CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

1 ਬੇਲਿਫ਼/ਕਰਜ਼ਾ ਵਸੂਲ ਕਰਨ ਵਾਲੇ ਦੇ ਕੀ ਅਖ਼ਤਿਆਰ ਹਨ?

ਸੀ ਐਲ ਐਸ ਟੈਲੀਫ਼ੋਨ ਇਨਫ਼ਾਰਮੇਸ਼ਨ ਮੈਸੇਜਿਜ਼ ਦਾ ਮਨੋਰਥ ਕਈ ਇਕ ਵਿਸ਼ਿਆਂ ਉਤੇ ਮੁਢਲੀ ਸਲਾਹ ਦੇਣਾ ਹੈ। ਜੇ ਤੁਹਾਡਾ ਮਾਮਲਾ ਜ਼ਿਆਦਾ ਗੁੰਝਲਦਾਰ ਹੈ, ਤਾਂ ਤੁਹਾਨੂੰ ਸਲਾਹ ਦਿਤੀ ਜਾਂਦੀ ਹੈ ਕਿ ਤੁਸੀਂ ਕਿਸੇ ਸਾਲਿਸਿਟਰ ਜਾਂ ਕਾਨੂੰਨੀ ਸਲਾਹਕਾਰ ਨਾਲ ਮਸ਼ਵਰਾ ਕਰੋ। ਤੁਸੀਂ ਕਿਸੇ ਕਮਿਊਨਿਟੀ ਲੀਗਲ ਸਰਵਿਸ ਡਾਇਰੈਕਟ ਸਲਾਹਕਾਰ ਨਾਲ ਫ਼ੋਨ ਨੰਬਰ 0845 345 4 345 'ਤੇ ਗਲ ਕਰ ਸਕਦੇ ਹੋ, ਜਾਂ ਕਮਿਊਨਿਟੀ ਲੀਗਲ ਸਰਵਿਸ ਦੀ ਡਾਇਰੈਕਟਰੀ ਦੀ ਵਰਤੋਂ ਕਰਕੇ ਆਪਣਾ ਸਭ ਤੋਂ ਨੇਡ਼ੇ ਦਾ ਸਾਲਿਸਿਟਰ ਜਾਂ ਸਲਾਹਕਾਰ ਢੂੰਡ ਸਕਦੇ ਹੋ


ਸੀ ਐਲ ਐਸ ਡਾਇਰੈਕਟਰੀ

go to CLS Directory


ਬੇਲਿਫ਼ਾਂ ਦੀ ਕਦੀ ਕਦੀ, ਲੈਣਦਾਰ, ਕਰਜ਼ੇ ਵਜੋਂ ਦਿਤੀ ਗਈ ਆਪਣੀ ਰਕਮ ਦੀ ਉਗਰਾਹੀ ਲਈ ਵਰਤੋਂ ਕਰ ਸਕਦੇ ਹਨ, ਅਤੇ ਬੇਲਿਫ਼ ਕਰਜ਼ੇ ਦੀ ਵਸੂਲੀ ਦੇ ਇਕ ਤਰੀਕੇ ਵਜੋਂ ਤੁਹਾਡਾ ਸਮਾਨ ਜ਼ਬਤ ਕਰ ਲੈਣ ਦੀ ਧਮਕੀ ਦੇ ਸਕਦੇ ਹਨ।

ਜੇ ਤੁਹਾਡੇ ਵਲੋਂ ਕਰਜ਼ਿਆਂ, ਕ੍ਰੈਡਿਟ ਕਾਰਡਾਂ ਅਤੇ ਕੈਟਾਲਾਗਾਂ ਆਦਿਕ ਲਈ ਰਕਮ ਦੇਣੀ ਬਣਦੀ ਹੋਵੇ, ਅਤੇ ਤੁਸੀਂ ਕੋਰਟ ਦੇ ਆਦੇਸ਼ ਅਨੁਸਾਰ ਭੁਗਤਾਨ ਕਰਨ ਵਿੱਚ ਅਸਫ਼ਲ ਰਹਿੰਦੇ ਹੋ, ਤਾਂ ਲੈਣਦਾਰ, ਬੇਲਿਫ਼ ਨੂੰ ਸਿਰਫ਼ ਤੁਹਾਡ਼ੇ ਘਰ ਫੇਰਾ ਮਾਰਨ ਲਈ ਕਹਿ ਸਕਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਤੁਸੀਂ ਕੋਰਟ ਵਿੱਚ ਅਰਜ਼ੀ ਦੇ ਸਕਦੇ ਹੋ ਕਿ ਵਾਰੰਟ "ਮੁਅਤੱਲ" ਕਰ ਦਿਤਾ ਜਾਵੇ ਅਤੇ ਕਰਜ਼ੇ ਦੇ ਭੁਗਤਾਨ ਲਈ ਅਜਿਹਾ ਦਰ ਨਿਸਚਤ ਕੀਤਾ ਜਾਵੇ, ਜੋ ਤੁਹਾਡੀ ਪੁਜੱਤ ਵਿੱਚ ਹੋਵੇ।

ਜੇ ਤੁਹਾਡੇ ਵਲੋਂ ਕੌਂਸਲ ਟੈਕਸ, ਚਾਈਲਡ ਸਪੋਰਟ (ਬਾਲ ਸਹਾਇਤਾ) ਜਾਂ ਜੁਰਮਾਨਿਆਂ ਵਜੋਂ ਕੋਈ ਰਕਮ ਦੇਣੀ ਬਣਦੀ ਹੋਵੇ, ਤਾਂ ਲੈਣਦਾਰ ਪ੍ਰਈਵੇਟ ਬੇਲਿਫ਼ਾਂ ਨੂੰ ਤੁਹਾਡੇ ਘਰ ਫੇਰਾ ਮਾਰਨ ਲਈ ਕਹਿ ਸਕਦਾ ਹੈ। ਪ੍ਰਾਈਵੇਟ ਬੇਲਿਫ਼ਾਂ ਨਾਲ ਨਜਿੱਠਣਾ ਬਡ਼ਾ ਕਠਨ ਹੋ ਸਕਦਾ ਹੈ। ਉਹ ਆਪਣੇ ਵਲੋਂ ਕੀਤੇ ਗਏ ਕੰਮ ਬਦਲੇ ਫ਼ੀਸ ਦੀ ਮੰਗ ਕਰ ਸਕਦੇ ਹਨ, ਭਾਵੇਂ ਕਿ ਇਨ੍ਹਾਂ ਨੂੰ ਚੁਣੌਤੀ ਦੇਣਾ ਕਦੀ ਕਦੀ ਸੰਭਵ ਹੁੰਦਾ ਹੈ।

  • ਬੇਲਿਫ਼ ਤੁਹਾਡੇ ਘਰ ਆੰਦਰ ਜ਼ਬਰਦਸਤੀ ਦਾਖ਼ਲ ਨਹੀਂ ਹੋ ਸਕਦੇ, ਪਰ ਜੇ ਉਨ੍ਹਾਂ ਨੂੰ ਇਸੇ ਕਰਜ਼ੇ ਦੀ ਉਗਰਾਹੀ ਦੇ ਸੰਬੰਧ ਵਿੱਚ ਪਿਛਲੀ ਫੇਰੀ ਵੇਲੇ ਅੰਦਰ ਆਉਣ ਦਿਤਾ ਗਿਆ ਹੋਵੇ, ਤਾਂ ਵਖਰੀ ਗਲ ਹੈ। ਇਸ ਕਰਕੇ ਤੁਹਾਨੂੰ ਆਪਣੇ ਘਰ ਅੰਦਰ ਬੇਲਿਫ਼ ਨੂੰ ਆਉਣ ਦੇਣ ਤੋਂ ਇਨਕਾਰ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਇਸਤਰ੍ਹਾਂ ਇਹ ਪੱਕ ਹੋ ਜਾਵੇਗਾ, ਕਿ ਜੇ ਉਹ ਫਿਰ ਤੁਹਾਡੇ ਘਰ ਆਉਂਦਾ ਹੈ, ਤਾਂ ਉਹ ਜ਼ਬਰਦਸਤੀ ਅੰਦਰ ਨਹੀਂ ਵਡ਼ ਸਕਦਾ।

ਜੇ ਤੁਸੀਂ ਬੇਲਿਫ਼ ਨੂੰ ਆਪਣੇ ਘਰ ਅੰਦਰ ਆਉਣ ਦਿੰਦੇ ਹੋ ਤਾਂ ਉਹ ਆਮ ਕਰਕੇ ਤੁਹਾਨੂੰ ਚਲੰਤ ਕਬਜ਼ੇ ਦੇ ਇਕ ਇਕਰਾਰਨਾਮੇ ਤੇ ਦਸਤਖ਼ਤ ਕਰਨ ਲਈ ਕਹੇਗਾ, ਅਤੇ ਜਦ ਤਕ ਤੁਸੀਂ ਉਸਦੀ ਮੰਗ ਅਨੁਸਾਰ ਭੁਗਤਾਨ ਕਰਦੇ ਹੋ, ਉਹ ਤੁਹਾਡੇ ਘਰ ਅੰਦਰ ਪਈਆਂ ਚੀਜ਼ਾਂ ਨੂੰ ਹੱਥ ਨਹੀਂ ਲਾਵੇਗਾ।

ਸਾਧਾਰਨ ਤੌਰ ਤੇ ਬੇਲਿਫ਼ ਤੁਹਾਡੀਆਂ ਬੁਨਿਆਦੀ ਘਰੇਲੂ ਚੀਜ਼ਾਂ ਨੂੰ ਜਿਵੇਂ ਕਿ ਕਪਡ਼ੇ, ਬਿਸਤਰੇ ਅਤੇ ਕੰਮ ਧੰਦੇ ਦੇ ਔਜ਼ਾਰਾਂ ਨੂੰ ਕਬਜ਼ੇ ਵਿੱਚ ਨਹੀਂ ਲੈ ਸਕਦੇ। ਉਨ੍ਹਾਂ ਨੂੰ ਕਰਜ਼ਦਾਰ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੀਆਂ ਚੀਜ਼ਾਂ ਨੂੰ ਕਬਜ਼ੇ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੁੰਦੀ। ਪਰ ਆਮ ਤੌਰ ਤੇ ਉਹ ਸਾਂਝੀ ਮਾਲਕੀ ਹੇਠਲੀਆਂ ਚੀਜ਼ਾਂ ਕਬਜ਼ੇ ਵਿੱਚ ਲੈ ਸਕਦੇ ਹਨ। ਸਾਂਝੀ ਮਾਲਕੀ ਹੇਠਲੇ ਸਾਮਾਨ ਦੀ ਵਿਕਰੀ ਤੋਂ ਹੋਣ ਵਾਲੀ ਰਕਮ ਮਾਲਕਾਂ ਵਿਚਕਾਰ ਵੰਡਣੀ ਹੋਵੇਗੀ।

ਡੈੱਟ ਕੁਲੈਕਟਰ (ਕਰਜ਼ੇ ਦੀ ਉਗਰਾਹੀ ਕਰਨ ਵਾਲੇ) ਬੇਲਿਫ਼ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਬੇਲਿਫ਼ ਜਿੰਨੇ ਅਖ਼ਤਿਆਰ ਵੀ ਨਹੀਂ ਹੁੰਦੇ। ਉਹ, ਉਸ ਵਿਅਕਤੀ ਨੂੰ, ਜਿਸਨੇ ਕਰਜ਼ੇ ਦੀ ਰਕਮ ਮੋਡ਼ਨੀ ਹੁੰਦੀ ਹੈ, ਤੰਗ ਪਰੇਸ਼ਾਨ ਨਹੀਂ ਕਰ ਸਕਦੇ, ਪਰ ਉਨ੍ਹਾਂ ਨੂੰ ਕਰਜ਼ੇ ਦੀ ਰਕਮ ਵਾਪਸ ਕਰਨ ਵਾਸਤੇ ਪੱਤਰ ਲਿਖਣ, ਫ਼ੋਨ ਕਰਨ ਅਤੇ ਕਾਨੂੰਨੀ ਕਾਰਵਾਈ ਦੀ ਇਜਾਜ਼ਤ ਹੈ।

ਜੇ ਤੁਹਾਨੂੰ ਬੇਲਿਫ਼, ਡੈੱਟ ਕੁਲੈਕਟਰ ਜਾਂ ਕਰਜ਼ੇ ਦੇ ਕਿਸੇ ਹੋਰ ਪਹਿਲੂ ਨਾਲ ਨਜਿੱਠਣ ਵਿੱਚ ਮਦਦ ਦੀ ਜ਼ਰੂਰਤ ਹੈ, ਤਾਂ ਸਾਡੀ ਸਿਫ਼ਾਰਸ਼ ਹੈ ਕਿ ਤੁਸੀਂ ਵਿਸ਼ੇਸ਼ਗ ਸਲਾਹ ਲੈਣ ਵਾਸਤੇ ਸਾਡੇ ਕਰਜ਼ਾ ਸਲਾਹਕਾਰਾਂ ਵਿਚੋਂ ਕਿਸੇ ਨਾਲ ਗਲ ਕਰੋ।

 
go to top of page
Last updated on 21 October 2019
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers