CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

3 ਦਿਵਾਲੀਆ ਹੋ ਜਾਣ ਦੇ ਕੀ ਨਤੀਜੇ ਹੁੰਦੇ ਹਨ?

ਦਿਵਾਲੀਆਪਣ ਇਕ ਵਿਕਲਪ ਹੈ, ਜੋ ਤੁਸੀਂ ਉਸ ਹਾਲਤ ਵਿੱਚ ਅਪਣਾ ਸਕਦੇ ਹੋ, ਜਿਸ ਵਿੱਚ ਤੁਸੀਂ ਆਪਣੇ ਕਰਜ਼ੇ ਚੁਕਾਉਣ ਦੇ ਸਮੱਰਥ ਨਹੀਂ ਹੁੰਦੇ।

ਦਿਵਾਲੀਆਪਣ ਦੀ ਹਾਲਤ ਵਿੱਚ ਕੋਰਟ ਤੁਹਾਡੇ ਮਾਲੀ ਮਾਮਲਿਆਂ ਦੇ ਪ੍ਰਬੰਧਨ ਲਈ ਕਿਸੇ ਨੂੰ ਨਿਯੁਕਤ ਕਰਦੀ ਹੈ। ਇਸ ਵਿਅਕਤੀ ਨੂੰ ਆਮ ਕਰਕੇ ਟ੍ਰਸਟੀ ਕਿਹਾ ਜਾਂਦਾ ਹੈ।

ਤੁਹਾਡੇ ਲੈਣਦਾਰ ਤੁਹਾਨੂੰ ਦਿਵਾਲੀਆ ਠਹਿਰਾ ਸਕਦੇ ਹਨ। ਤੁਸੀਂ ਆਪ ਵੀ ਦਿਵਾਲੀਆ ਬਣਨ ਲਈ ਅਰਜ਼ੀ ਦੇ ਸਕਦੇ ਹੋ। ਪਰ ਦੋਹਾਂ ਹਾਲਤਾਂ ਵਿੱਚ ਇਹ ਜ਼ਰੂਰੀ ਹੈ ਕਿ ਤੁਹਾਡੇ ਕਰਜ਼ੇ ਦੀ ਰਕਮ 750 ਪੌਂਡ ਤੋਂ ਉਪਰ ਹੋਵੇ। ਜੇ ਤੁਹਾਡੇ ਕਰਜ਼ੇ ਦੀ ਰਕਮ 5,000 ਪੌਂਡ ਤੋਂ ਘਟ ਬਣਦੀ ਹੋਵੇ, ਤਾਂ ਤੁਹਾਡੇ ਲਈ ਕੁਝ ਹੋਰ ਵਧੇਰੇ ਢੁਕਵੇਂ ਵਿਕਲਪ ਹੋ ਸਕਦੇ ਹਨ।

ਦਿਵਾਲੀਆਪਣ ਦੇ ਫ਼ਾਇਦਿਆਂ ਵਿੱਚ ਸ਼ਾਮਲ ਹਨ:

  • ਬਹੁਤੇ ਲੈਣਦਾਰ ਆਪਣੀ ਰਕਮ ਦੀ ਵਸੂਲੀ ਲਈ ਤੁਹਾਡਾ ਪਿੱਛਾ ਕਰਨਾ ਬੰਦ ਕਰ ਦੇਣੇਗ, ਅਤੇ ਟ੍ਰਸਟੀ ਕੋਲੋਂ ਰਕਮ ਦੀ ਮੰਗ ਕਰਨਗੇ; ਅਤੇ
  • ਇਸਤਰ੍ਹਾਂ ਇਕ ਨਵੀਂ ਸ਼ੁਰੂਆਤ ਦਾ ਮੌਕਾ ਮਿਲਦਾ ਹੈ।

ਦਿਵਾਲੀਆਪਣ ਦੇ ਕੁਝ ਨੁਕਸਾਨ ਹਨ:

  • ਤੁਸੀਂ ਆਪਣੇ ਕੁਝ ਮਾਲ ਅਸਬਾਬ ਤੋਂ ਵਿਰਵੇ ਹੋ ਸਕਦੇ ਹੋ - ਪਰ ਤੁਹਾਡੇ ਘਰੇਲੂ ਸਾਮਾਨ, ਕਪਡ਼ੇ ਅਤੇ ਤੁਹਾਡੇ ਕੰਮ ਧੰਦੇ ਦੇ ਔਜ਼ਾਰ ਨਹੀਂ ਲਿਜਾਏ ਜਾਣੇ ਚਾਹੀਦੇ;
  • ਜੇ ਤੁਹਾਡੇ ਕੋਈ ਬੈਂਕ ਅਕਾਉਂਟ ਹੋਣ, ਤਾਂ ਉਨ੍ਹਾਂ 'ਤੇ ਰੋਕ ਲਾ ਦਿਤੀ ਜਾਵੇਗੀ, ਹਾਲਾਂਕਿ ਦਿਵਾਲੀਆਪਣ ਦੇ ਆਦੇਸ਼ ਤੋਂ ਬਾਅਦ ਇਕ ਨਵਾਂ ਬੁਨਿਆਦੀ ਬੈਂਕ ਅਕਾਉਂਟ ਖੋਲ੍ਹਣਾ ਮੁਮਕਿਨ ਹੋ ਸਕਦਾ ਹੈ;
  • ਹੋ ਸਕਦਾ ਹੈ ਕਿ ਤੁਹਾਡੇ ਕੁਝ ਕਰਜ਼ੇ ਦਿਵਾਲੀਆਪਣ ਦੇ ਖ਼ਤਮ ਹੋਣ 'ਤੇ ਅਜੇ ਅਦਾ ਕੀਤੇ ਜਾਣ ਵਾਲੇ ਹੋਣ; ਜਿਵੇਂ ਕਿ ਅਦਾਲਤੀ ਜੁਰਮਾਨੇ, ਬੱਚੇ ਦੇ ਨਿਰਬਾਹ ਲਈ ਸਹਾਇਤਾ ਵਾਸਤੇ ਅਦਾਇਗੀਆਂ ਅਤੇ ਸੁਰੱਖਿਅਤ ਕਰਜ਼ੇ।
  • ਦਿਵਾਲੀਆਪਣ ਦਾ ਤੁਹਾਡੀ ਨੌਕਰੀ, ਤੁਹਾਡੇ ਘਰ ਜਾਂ ਤੁਹਾਡੀ ਕਿਰਾਏਦਾਰੀ 'ਤੇ ਅਸਰ ਪੈ ਸਕਦਾ ਹੈ।
  • ਤੁਹਾਨੂੰ ਅਰਜ਼ੀ ਦੇਣ ਵੇਲੇ 310 ਪੌਂਡ ਜਮ੍ਹਾਂ ਕਰਾਉਣੇ ਹੋਣਗੇ ਅਤੇ 150 ਪੌਂਡ ਫ਼ੀਸ ਵਜੋਂ ਦੇਣੇ ਹੋਣਗੇ।
  • ਜੇ ਫ਼ੀਸ ਅਦਾ ਕਰਨਾ ਤੁਹਾਡੀ ਪੁਜੱਤ ਵਿੱਚ ਨਾਂਹ ਹੋਵੇ, ਤਾਂ ਤੁਸੀਂ ਫ਼ੀਸ ਮੁਆਫ਼ ਕੀਤੇ ਜਾਣ ਲਈ ਅਰਜ਼ੀ ਦੇ ਸਕਦੇ ਹੋ, ਪਰ ਜਮ੍ਹਾਂ ਕਰਾਈ ਜਾਣ ਵਾਲੀ ਰਕਮ ਦੇਣੀ ਜ਼ਰੂਰੀ ਹੈ।

ਤੁਹਾਨੂੰ ਟ੍ਰਸਟੀ ਨੂੰ ਮਾਸਿਕ ਅਦਾਇਗੀਆਂ ਕਰਨੀਆਂ ਪੈ ਸਕਦੀਆਂ ਹਨ। ਜੇ ਅਜਿਹਾ ਹੈ ਤਾਂ ਤੁਹਾਡੇ ਕੋਲੋਂ ਆਮ ਕਰਕੇ ਤਿੰਨ ਸਾਲ ਦੇ ਸਮੇਂ ਵਿੱਚ ਇਹ ਅਦਾਇਗੀਆਂ ਕੀਤੇ ਜਾਣ ਦੀ ਉਮੀਦ ਕੀਤੀ ਜਾਵੇਗੀ।

ਜੇਕਰ ਤੁਹਾਡੇ ਸਿਰ 'ਤੇ ਇਨੇਂ ਕਰਜ਼ੇ ਹੋਣ ਜੋ ਇਕ ਵਾਜਬ ਸਮੇਂ ਦੇ ਅੰਦਰ ਮੋਡ਼ੇ ਨਾਂਹ ਜਾ ਸਕਦੇ ਹੋਣ, ਤਾਂ ਦਿਵਾਲੀਆ ਹੋ ਜਾਣ 'ਤੇ ਵਿਚਾਰ ਕਰਨਾ ਚੰਗਾ ਰਹੇਗਾ।

ਜੇ ਤੁਹਾਨੂੰ ਦਿਵਾਲੀਆਪਣ ਜਾਂ ਕਰਜ਼ੇ ਦੇ ਕਿਸੇ ਹੋਰ ਪਹਿਲੂ ਨਾਲ ਨਜਿੱਠਣ ਵਿੱਚ ਮਦਦ ਚਾਹੀਦੀ ਹੋਵੇ, ਤਾਂ ਸਾਡੀ ਸਿਫ਼ਾਰਸ਼ ਹੈ ਕਿ ਤੁਸੀਂ ਵਿਸ਼ੇਸ਼ਗ ਸਲਾਹ ਲੈਣ ਲਈ ਸਾਡੇ ਕਰਜ਼ਾ ਸਲਾਹਕਾਰਾਂ ਵਿਚੋਂ ਕਿਸੇ ਨਾਲ ਗਲ ਕਰੋ।
go to top of page

Related Information

(Legal Information Leaflets)

1. Dealing with Debt

 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers