CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

4 ਮੈਨੂੰ ਇਕ ਕਾਉਂਟੀ ਕੋਰਟ ਕਲੇਮ ਫ਼ਾਰਮ ਮਿਲਿਆ ਹੈ। ਹੁਣ ਅਗੋਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਕਾਉਂਟੀ ਕੋਰਟ ਕਲੇਮ ਫ਼ਾਰਮ ਦਾ ਮਿਲਣਾ ਇਕ ਬਹੁਤ ਫ਼ਿਕਰ ਵਾਲੀ ਗਲ ਜਾਪ ਸਕਦੀ ਹੈ, ਪਰ ਇਸ ਪ੍ਰਿਕਿਰਿਆ ਨਾਲ, ਡਾਕ ਦੁਆਰਾ ਨਜਿੱਠਣਾ ਆਮ ਕਰਕੇ ਮੁਮਕਿਨ ਹੁੰਦਾ ਹੈ ਅਤੇ ਕੋਰਟ ਦੀ ਸੁਣਵਾਈ ਦੀ ਜ਼ਰੂਰਤ ਨਹੀਂ ਪੈਂਦੀ।

ਜੇ ਤੁਹਾਨੂੰ ਮਿਲਿਆ ਕਲੇਮ ਤੁਹਾਡੇ ਵਲੋਂ ਚੁਕਾਏ ਜਾਣ ਵਾਲੇ ਕਰਜ਼ੇ ਲਈ ਹੈ, ਤਾਂ ਤੁਹਾਡੇ ਵਲੋਂ ਜਵਾਬ ਦੇਣ ਲਈ ਵਰਤੇ ਜਾਣ ਵਾਲੇ ਫ਼ਾਰਮ ਆਮ ਕਰਕੇ ਕਲੇਮ ਫ਼ਾਰਮ ਦੇ ਨਾਲ ਹੀ ਨੱਥੀ ਹੋਣਗੇ। ਇਹ ਜ਼ਰੂਰੀ ਹੈ ਕਿ ਤੁਸੀਂ ਫ਼ਾਰਮ ਮਿਲਣ ਦੇ 14 ਦਿਨਾਂ ਦੇ ਅੰਦਰ ਅੰਦਰ ਜਵਾਬ ਭੇਜ ਦਿਉ।

ਜੇ ਤੁਸੀਂ ਸੰਭਵ ਬਚਾਅ ਬਾਰੇ ਹੋਰ ਸਲਾਹ ਲੈਣੀ ਚਾਹੁੰਦੇ ਹੋ ਤਾਂ ਤੁਹਾਨੂੰ 14 ਦਿਨਾਂ ਦੇ ਵਿੱਚ ਵਿੱਚ 'ਐਕਨਾਲਿਜਮੈਂਟ ' ਫ਼ਾਰਮ ਭਰਨਾ ਚਾਹੀਦਾ ਹੈ, ਜਿਸ ਦੇ ਨਤੀਜੇ ਵਜੋਂ ਤੁਹਾਡੇ ਵਲੋਂ ਆਪਣਾ ਬਚਾਅ ਪੱਖ ਪੇਸ਼ ਕਰਨ ਲਈ ਸਮੇਂ ਦੀ ਹੱਦ 28 ਦਿਨ ਹੋ ਜਾਵੇਗੀ।

ਤੁਸੀਂ ਕਲੇਮ ਦਾ ਜਵਾਬ ਕਈ ਤਰੀਕਿਆਂ ਨਾਲ ਦੇ ਸਕਦੇ ਹੋ:

  • ਜੇ ਤੁਸੀਂ ਸਮਝਦੇ ਹੋ ਕਿ ਤੁਹਾਡੇ ਵਲੋਂ ਦੇਣੀ ਬਣਦੀ ਰਕਮ ਸਹੀ ਦਸੀ ਗਈ ਹੈ, ਪਰ ਪੂਰੀ ਰਕਮ ਚੁਕਾਉਣੀ ਤੁਹਾਡੀ ਪੁੱਜਤ ਵਿੱਚ ਨਹੀਂ, ਤਾਂ ਤੁਸੀਂ 'ਐਡਮਿਸ਼ਨ ਫ਼ਾਰਮ' ਦੀ ਵਰਤੋਂ ਕਰ ਸਕਦੇ ਹੋ;- ਇਸ ਵਿੱਚ ਤੁਹਾਨੂੰ ਆਪਣੇ ਮਾਲੀ ਵੇਰਵੇ ਅਤੇ ਜਿੰਨੀ ਰਕਮ ਵਾਪਸ ਕਰਨ ਦੀ ਪੇਸ਼ਕਸ਼ ਕਰ ਸਕਦੇ ਹੋ, ਉਹ ਭਰੋ ਅਤੇ ਇਹ ਫ਼ਾਰਮ 14 ਦਿਨਾਂ ਦੇ ਅੰਦਰ ਅੰਦਰ 'ਦਾਅਵੇਦਾਰ' ਨੂੰ ਵਾਪਸ ਭੇਜ ਦਿਉ। ਜਿੰਨੀ ਰਕਮ ਦਾ ਭੁਗਤਾਨ ਹਕੀਕੀ ਤੌਰ 'ਤੇ ਤੁਹਾਡੀ ਸਮਰੱਥਾ ਵਿੱਚ ਹੈ, ਉਸ ਤੋਂ ਵਧ ਰਕਮ ਦੀ ਪੇਸ਼ਕਸ਼ ਨਾਂਹ ਕਰੋ।
  • ਜੇ ਤੁਸੀਂ ਸਮਝਦੇ ਹੋ ਕਿ ਇਹ ਕਰਜ਼ਾ ਤੁਹਾਡੇ ਸਿਰ 'ਤੇ ਨਹੀਂ ਹੈ, ਤਾਂ ਤੁਸੀਂ 'ਬਚਾਅ ਅਤੇ ਜਵਾਬੀ ਕਲੇਮ' ਫ਼ਾਰਮ ਦੀ ਵਰਤੋਂ ਕਰ ਸਕਦੇ ਹੋ; - ਜੇ ਤੁਸੀਂ ਕਲੇਮ ਦਾ ਬਚਾਅ ਕਰਨਾ ਚਾਹੁੰਦੇ ਹੋ, ਤਾਂ ਬਚਾਅ ਫ਼ਾਰਮ ਕੋਰਟ ਨੂੰ ਵਾਪਸ ਭੇਜਿਆ ਜਾਂਦਾ ਹੈ।
  • ਜੇ ਤੁਸੀਂ ਸਮਝਦੇ ਹੋ ਕਿ ਤੁਹਾਡੇ ਵਲ ਨਿਕਲਦੀ ਕਰਜ਼ੇ ਦੀ ਕੁਝ ਰਕਮ ਸਹੀ ਹੈ, ਅਤੇ ਬਾਕੀ ਦੀ ਸਹੀ ਨਹੀਂ ਹੈ, ਤਾਂ ਤੁਸੀਂ ਦੋਹਾਂ ਫ਼ਾਰਮਾਂ ਦੀ ਵਰਤੋਂ ਕਰ ਸਕਦੇ ਹੋ।

ਜੇ ਤੁਸੀਂ ਭੁਗਤਾਨ ਦੀ ਪੇਸ਼ਕਸ਼ ਕੀਤੀ ਹੈ, ਪਰ ਕੋਰਟ ਨੇ ਤੁਹਾਡੀ ਪੇਸ਼ਕਸ਼ ਤੋਂ ਵਧ ਰਕਮ ਅਦਾ ਕਰਨ ਦਾ ਆਦੇਸ਼ ਦਿਤਾ ਹੈ, ਤਾਂ ਤੁਸੀਂ ਕੋਰਟ ਨੂੰ ਇਕ ਸੁਣਵਾਈ ਵਿੱਚ ਤੁਹਾਡੀ ਪੇਸ਼ਕਸ਼ 'ਤੇ ਦੁਬਾਰਾ ਗ਼ੌਰ ਕਰਨ ਲਈ ਕਹਿ ਸਕਦੇ ਹੋ। ਕੋਈ ਵੀ ਸੁਣਵਾਈ ਤੁਹਾਡੀ ਸਥਾਨਕ ਕਾਉਂਟੀ ਕੋਰਟ ਵਿੱਚ ਹੋਵੇਗੀ।

ਜੇ ਤੁਸੀਂ ਕੋਰਟ ਦੇ ਆਦੇਸ਼ ਅਨੁਸਾਰ ਭੁਗਤਾਨ ਕਰਨ ਵਿੱਚ ਅਸਫ਼ਲ ਰਹਿੰਦੇ ਹੋ, ਤਾਂ ਦਾਅਵੇਦਾਰ ਤਾਮੀਲ ਲਈ ਅਰਜ਼ੀ ਦੇ ਸਕਦਾ ਹੈ। ਅਜਿਹਾ ਕਈ ਤਰੀਕਿਆਂ ਨਾਲ ਹੋ ਸਕਦਾ ਹੈ, ਮਿਸਾਲ ਦੇ ਤੌਰ 'ਤੇ ਕੋਰਟ ਬੇਲਿਫ਼ ਨੂੰ ਤੁਹਾਡੇ ਘਰ ਜਾਣ ਲਈ ਕਹਿ ਕੇ; ਤੁਹਾਡੀ ਤਨਖ਼ਾਹ ਕੁਰਕ ਕਰਨ ਦੇ ਆਦੇਸ਼ ਲਈ ਅਰਜ਼ੀ ਦੇ ਕੇ; ਜਾਂ ਕੋਰਟ ਨੂੰ ਇਹ ਕਹਿ ਕੇ ਕਿ ਤੁਹਾਡੀ ਕਿਸੇ ਵੀ ਸੰਪਤੀ (ਜਿਵੇਂ ਕਿ ਤੁਹਾਡਾ ਘਰ) 'ਤੇ ਕਾਨੂੰਨੀ ਚਾਰਜ ਲਗਾ ਦਿਤਾ ਜਾਵੇ।

ਜੇ ਫ਼ੈਸਲਾ ਤੁਹਾਡੇ ਖ਼ਿਲਾਫ਼ ਹੁੰਦਾ ਹੈ, ਤਾਂ ਕੋਰਟ ਦਾ ਖ਼ਰਚਾ ਅਤੇ ਫ਼ੀਸ ਆਮ ਤੌਰ 'ਤੇ ਤੁਹਾਡੇ ਕਰਜ਼ੇ ਵਿੱਚ ਸ਼ਾਮਲ ਕਰ ਦਿਤੀ ਜਾਏਗੀ।

ਜੇ ਕਾਉਂਟੀ ਕੋਰਟ ਦਾ ਫ਼ੈਸਲਾ ਤੁਹਾਡੇ ਖ਼ਿਲਾਫ਼ ਜਾਂਦਾ ਹੈ, ਤਾਂ ਇਹ ਰਜਿਸਟਰ ਕੀਤਾ ਜਾਏਗਾ ਪਰ ਜੇ ਕਰਜ਼ਾ, ਫ਼ੈਸਲਾ ਸੁਣਾਏ ਜਾਣ ਦੇ 28 ਦਿਨਾਂ ਦੇ ਅੰਦਰ ਅੰਦਰ ਚੁਕਾ ਦਿਤਾ ਜਾਏ, ਤਾਂ ਵਖਰੀ ਗਲ ਹੈ। ਇਹ, ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਛੇ ਸਾਲ ਤੁਹਾਡੇ ਕ੍ਰੈਡਿਟ ਰਿਕਾਰਡ ਵਿੱਚ ਰਹੇਗਾ।

ਜੇ ਤੁਹਾਨੂੰ ਕਾਉਂਟੀ ਕੋਰਟ ਕਲੇਮ ਫ਼ਾਰਮ ਨਾਲ ਨਜਿੱਠਣ ਵਿੱਚ ਮਦਦ ਚਾਹੀਦੀ ਹੋਵੇ, ਜਾਂ ਤੁਹਾਨੂੰ ਕਰਜ਼ੇ ਦੇ ਕਿਸੇ ਹੋਰ ਪਹਿਲੂ 'ਤੇ ਚਿੰਤਾ ਹੋਵੇ, ਤਾਂ ਸਾਡੀ ਸਿਫ਼ਾਰਸ਼ ਹੈ ਕਿ ਤੁਸੀਂ ਵਿਸ਼ੇਸ਼ਗ ਸਲਾਹ ਲਈ ਸਾਡੇ ਕਰਜ਼ਾ ਸਲਾਹਕਾਰਾਂ 'ਚੋਂ ਕਿਸੇ ਨਾਲ ਗਲ ਕਰੋ।








go to top of page
Last updated on 21 October 2016
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers