CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

5 ਮੈਂ ਆਪਣੇ ਕੋਂਸਲ ਟੈਕਸ ਬਕਾਇਆਂ ਨਾਲ ਕਿਵੇਂ ਨਜਿੱਠ ਸਕਦਾ ਹਾਂ?

ਕੌਂਸਲ ਟੈਕਸ ਬਕਾਇਆਂ ਨਾਲ ਤੁਰੰਤ ਨਜਿੱਠਿਆ ਜਾਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਦੀ ਅਦਾਇਗੀ ਲਈ ਕਿਸੇ ਪ੍ਰਬੰਧ ਬਾਰੇ ਫ਼ੈਸਲਾ ਨਹੀਂ ਕਰ ਸਕਦੇ, ਤਾਂ ਤੁਹਾਡੀ ਕੌਂਸਲ ਤੁਹਾਡੇ ਵਿਰੁਧ ਤਾਮੀਲ ਦੀ ਕਾਰਵਾਈ ਕਰ ਸਕਦੀ ਹੈ। ਇਸ ਵਿੱਚ ਮਿਸਾਲ ਦੇ ਤੌਰ 'ਤੇ ਇਹ ਕਾਰਵਾਈਆਂ ਸ਼ਾਮਲ ਹੋ ਸਕਦੀਆਂ ਹਨ, ਤਨਖ਼ਾਹ ਜਾਂ ਕੁਝ ਬੈਨਿਫ਼ਿਟਾਂ 'ਚੋਂ ਰਕਮ ਕਟ ਲੈਣੀ, ਬੇੱਲਿਫ਼ਾਂ ਨੂੰ ਭੇਜਣਾ; ਤੁਹਾਡੀ ਮਲਕੀਅਤ ਹੇਠਲੀ ਕਿਸੇ ਵੀ ਸੰਪਤੀ ਦੇ ਕਾਨੂੰਨੀ ਚਾਰਜ ਲਈ ਅਰਜ਼ੀ ਦੇਣਾ, ਜਾਂ ਤੁਹਾਨੂੰ ਦਿਵਾਲੀਆ ਠਹਿਰਾਉਣਾ। ਜੇ ਸਾਰੇ ਤਰੀਕੇ ਅਸਫ਼ਲ ਹੋ ਜਾਣ, ਤਾਂ ਤੁਹਾਡੀ ਕੌਂਸਲ ਮੈਜਿਸਟਰੇਟਾਂ ਦੀ ਕੋਰਟ ਨੂੰ ਕਹਿ ਸਕਦੀ ਹੈ ਕਿ ਉਹ ਅਦਾਇਗੀ ਨਾਂਹ ਕੀਤੇ ਜਾਣ ਬਦਲੇ ਤੁਹਾਨੂੰ ਜੇਲ੍ਹ ਵਿੱਚ ਭੇਜਣ ਲਈ ਵਿਚਾਰ ਕਰੇ। ਤੁਸੀਂ ਇਹ ਚੈਕ ਕਰਨ ਲਈ ਕਿ ਕੀ ਤੁਹਾਡੇ ਵਲ ਨਿਕਲਦੀ ਰਕਮ ਸਹੀ ਹੈ ਅਤੇ ਕੀ ਬਕਾਏ ਘਟ ਹੋਣ ਦੀ ਸੰਭਾਵਨਾ ਹੈ, ਹੇਠ ਲਿਖੀਆਂ ਕਾਰਵਾਈਆਂ ਕਰ ਸਕਦੇ ਹੋ:

ਕੋਈ ਵੀ ਅਜਿਹਾ ਕੌਂਸਲ ਟੈਕਸ ਬੈਨਿਫ਼ਿਟ ਕਲੇਮ ਕਰੋ, ਜਿਸਦੇ ਤੁਸੀਂ ਹੱਕਦਾਰ ਹੋਵੋ। ਹੋ ਸਕਦਾ ਹੈ ਕਿ ਇਹ ਤੁਹਾਨੂੰ ਕਿਸੇ ਪਿਛਲੀ ਤਰੀਕ ਤੋਂ ਮਿਲ ਜਾਏ ;

  • ਕੋਈ ਵੀ ਅਜਿਹੀਆਂ ਛੋਟਾਂ, ਕਟੌਤੀਆਂ ਜਾਂ ਡਿਸਕਾਉਂਟ ਕਲੇਮ ਕਰੋ, ਜਿਨ੍ਹਾਂ ਦੇ ਤੁਸੀਂ ਹੱਕਦਾਰ ਹੋਵੋ। ਮਿਸਾਲ ਦੇ ਤੌਰ 'ਤੇ ਜੇ ਤੁਸੀਂ ਆਪਣੇ ਘਰ ਵਿੱਚ ਰਹਿ ਰਹੇ ਇਕੋ ਇਕ ਬਾਲਗ਼ ਹੋ, ਤਾਂ ਆਮ ਕਰਕੇ ਤੁਸੀਂ ਬਿਲ ਵਿੱਚ 25% ਕਟੌਤੀ ਦੇ ਹੱਕਦਾਰ ਹੋ।
  • ਜੇ ਕੌਂਸਲ ਨੇ ਕਰਜ਼ੇ ਦੀ ਵਸੂਲੀ ਦਾ ਕੰਮ ਬੇਲਿਫ਼ਾਂ ਦੇ ਸਪੁਰਦ ਕਰ ਦਿਤਾ ਹੈ ਤਾਂ ਵੀ ਤੁਸੀਂ ਕੌਂਸਲ ਨਾਲ ਇਸ ਬਾਰੇ ਗਲ ਕਰ ਸਕਦੇ ਹੋ। ਹੋ ਸਕਦਾ ਹੈ ਕਿ ਕੌਂਸਲ ਬੇਲਿਫ਼ਾਂ ਦੀ ਕਾਰਵਾਈ ਨੂੰ ਰੋਕ ਦੇਣ ਅਤੇ ਕਰਜ਼ਾ ਚੁਕਾਉਣ ਦੀ ਯੋਜਨਾ ਨੂੰ ਪ੍ਰਵਾਨ ਕਰਨ ਲਈ ਸਹਿਮਤ ਹੋ ਜਾਵੇ। ਜੇ ਕੌਂਸਲ ਅਜਿਹਾ ਕਰਦੀ ਹੈ, ਤਾਂ ਤੁਸੀਂ ਬੇਲਿਫ਼ ਦੀ ਫ਼ੀਸ ਭਰਨ ਤੋਂ ਬਚ ਜਾਉਗੇ।

ਤੁਸੀਂ ਖ਼ੁਦ ਬੇਲਿਫ਼ਾਂ ਨਾਲ ਵੀ ਕਰਜ਼ਾ ਚੁਕਾਉਣ ਦੀ ਯੋਜਨਾ ਬਾਰੇ ਗਲਬਾਤ ਕਰ ਸਕਦੇ ਹੋ। ਪਰ ਬੇਲਿਫ਼ ਆਮ ਤੌਰ 'ਤੇ ਚਾਹੁਣਗੇ ਕਿ ਕਰਜ਼ਾ ਥੋਡ਼੍ਹੇ ਸਮੇਂ ਵਿੱਚ ਚੁਕਾ ਦਿਤਾ ਜਾਏ। ਪ੍ਰਾਈਵੇਟ ਬੇਲਿਫ਼ਾਂ ਨਾਲ ਨਜਿੱਠਣਾ ਬਡ਼ਾ ਮੁਸ਼ਕਿਲ ਹੋ ਸਕਦਾ ਹੈ ਅਤੇ ਸਾਧਾਰਨ ਤੌਰ 'ਤੇ ਚੰਗੀ ਗਲ ਤਾਂ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਘਰ ਅੰਦਰ ਨਾਂਹ ਆਉਣ ਦਿਉ। ਉਹ ਜ਼ਬਰਦਸਤੀ ਤੁਹਾਡੇ ਘਰ ਅੰਦਰ ਦਾਖ਼ਲ ਨਹੀਂ ਹੋ ਸਕਦੇ, ਪਰ ਜੇ ਤੁਸੀਂ ਉਨ੍ਹਾਂ ਨੂੰ ਪਹਿਲਾਂ ਕਿਸੇ ਵੇਲੇ ਘਰ ਅੰਦਰ ਆਉਣ ਦਿਤਾ ਹੋਵੇ, ਤਾਂ ਵਖਰੀ ਗਲ ਹੈ।

ਜੇ ਤੁਹਾਨੂੰ ਆਪਣੀ ਕੌਂਸਲ ਜਾ ਬੇਲਿਫ਼ਾਂ ਨਾਲ ਕਰਜ਼ੇ ਦੇ ਭੁਗਤਾਨ ਦਾ ਅਜਿਹਾ ਪ੍ਰਬੰਧ, ਜੋ ਤੁਹਾਡੀ ਪੁਜੱਤ ਅੰਦਰ ਹੋਵੇ, ਗਲਬਾਤ ਰਾਹੀਂ ਤੈਅ ਕਰਨ ਦੇ ਸੰਬੰਧ ਵਿੱਚ ਕੋਈ ਸਮੱਸਿਆਵਾਂ ਪੇਸ਼ ਆ ਰਹੀਆਂ ਹੋਣ, ਤਾਂ ਤੁਸੀਂ ਕੋਡ ਆਫ਼ ਪ੍ਰੈਕਟਿਸ ਜਾਂ ਵਸੂਲੀ ਸੰਬੰਧੀ ਕੋਈ ਪਾਲਿਸੀ ਵੇਖਣ ਲਈ ਕਹਿ ਸਕਦੇ ਹੋ, ਜਿਸਦੀ ਕਿ ਉਨ੍ਹਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ।

ਜੇ ਕੋਈ ਹੋਰ ਚਾਰਾ ਨਾਂਹ ਰਹੇ, ਤਾਂ ਤੁਹਾਡੀ ਕੌਂਸਲ ਮੈਜਿਸਟ੍ਰੇਟਾਂ ਦੀ ਕੋਰਟ ਨੂੰ ਕਹਿ ਸਕਦੀ ਹੈ ਕਿ ਉਹ ਤੁਹਾਡੇ ਵਲੋਂ ਭੁਗਤਾਨ ਨਾਂਹ ਕੀਤੇ ਜਾਣ ਬਦਲੇ ਤੁਹਾਨੂੰ ਜੇਲ੍ਹ ਭੇਜਣ ਬਾਰੇ ਗ਼ੌਰ ਕਰੇ। ਕੋਰਟ ਨਿਮਨਲਿਖਤ ਚੋਂ ਕੋਈ ਇਕ ਫ਼ੈਸਲਾ ਕਰ ਸਕਦੀ ਹੈ

ਕਰਜ਼ੇ ਦੇ ਭੁਗਤਾਨ ਦਾ ਦਰ ਤੈਅ ਕਰਨਾ

  • ਤੁਹਾਡੇ ਹਾਲਾਤ ਨੂੰ ਵੇਖਦਿਆਂ ਤੁਹਾਡੇ ਕਰਜ਼ੇ ਦਾ ਕੁਝ ਹਿੱਸਾ ਜਾਂ ਸਾਰਾ ਕਰਜ਼ਾ ਮੁਆਫ਼ ਕਰ ਦੇਣਾ
  • ਸੁਣਵਾਈ ਉਠਾ ਦੇਣੀ ਜਾਂ ਕੋਈ ਆਦੇਸ਼ ਨਾਂਹ ਦੇਣਾ

ਜੇ ਤੁਹਾਨੂੰ ਦੋਸ਼ਿਤ ਕਰਨ ਸੰਬੰਧੀ ਸੁਣਵਾਈ ਵਿੱਚ ਹਾਜ਼ਰ ਹੋਣ ਲਈ ਕਿਹਾ ਜਾਂਦਾ ਹੈ, ਤਾਂ ਸਾਡੀ ਸਿਫ਼ਾਰਸ਼ ਹੈ, ਕਿ ਤੁਸੀਂ ਵਿਸ਼ੇਸ਼ਗ ਸਲਾਹ ਲਉ।

ਜੇ ਤੁਹਾਨੂੰ ਕੌਂਸਲ ਟੈਕਸ ਦੇ ਬਕਾਇਆਂ ਨਾਲ ਜਾਂ ਕਰਜ਼ੇ ਦੇ ਕਿਸੇ ਹੋਰ ਪਹਿਲੂ ਨਾਲ ਨਜਿੱਠਣ ਵਿੱਚ ਸਹਾਇਤਾ ਦੀ ਜ਼ਰੂਰਤ ਹੋਵੇ, ਤਾਂ ਸਾਡੀ ਸਿਫ਼ਾਰਸ਼ ਹੈ ਕਿ ਤੁਸੀਂ ਵਿਸ਼ੇਸ਼ਗ ਸਲਾਹ ਵਾਸਤੇ ਸਾਡੇ ਕਰਜ਼ਾ ਸਲਾਹਕਾਰਾਂ ਵਿਚੋਂ ਕਿਸੇ ਨਾਲ ਗਲ ਕਰੋ।
go to top of page
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers