CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

6 ਕਿਸ਼ਤਾਂ 'ਤੇ ਖ਼ਰੀਦ ਦੇ ਇਕ ਇਕਰਾਰਨਾਮੇ ਵਿੱਚ ਮੇਰੇ ਕੀ ਅਧਿਕਾਰ ਹਨ?

ਕਿਸ਼ਤਾਂ 'ਤੇ ਖ਼ਰੀਦ ਜਾਂ ਸ਼ਰਤ-ਸਹਿਤ ਵਿਕਰੀ ਦੇ ਇਕਰਾਰਨਾਮੇ ਤੋਂ ਭਾਵ ਹੈ ਕਿ ਚੀਜ਼ਾਂ ਤੁਹਾਨੂੰ ਸਹਿਮਤੀ ਨਾਲ ਨਿਸਚਤ ਕੀਤੇ ਗਏ ਸਮੇਂ ਲਈ ਦਿਤੀਆਂ ਜਾਣਗੀਆਂ, ਅਤੇ ਇਸ ਸਮੇਂ ਦੌਰਾਨ ਤੁਸੀਂ ਉਨ੍ਹਾਂ ਦੀ ਕੀਮਤ ਕਿਸ਼ਤਾਂ ਵਿੱਚ ਚੁਕਾਉਗੇ। ਤੁਸੀਂ ਕਾਨੂੰਨੀ ਤੌਰ 'ਤੇ ਇਨ੍ਹਾਂ ਚੀਜ਼ਾਂ ਦੇ ਉਦੋਂ ਤਕ ਮਾਲਕ ਨਹੀਂ ਹੋਵੋਗੇ, ਜਦ ਤਕ ਤੁਸੀਂ ਆਖ਼ਰੀ ਕਿਸ਼ਤ ਅਦਾ ਨਹੀਂ ਕਰ ਦਿੰਦੇ। ਕਿਸ਼ਤਾਂ 'ਤੇ ਖ਼ਰੀਦ ਬਾਰੇ ਇਕਰਾਰਨਾਮੇ ਦੇ ਸਮੇਂ ਦੌਰਾਨ ਚੀਜ਼ਾਂ, ਕਿਸ਼ਤਾਂ 'ਤੇ ਦੇਣ ਵਾਲੇ ਦੀਆਂ ਹੁੰਦੀਆਂ ਹਨ ਅਤੇ ਉਸਦੀ ਇਜਾਜ਼ਤ ਤੋਂ ਬਿਨਾਂ ਤੁਹਾਨੂੰ ਇਹ ਚੀਜ਼ਾਂ ਵੇਚਣੀਆਂ ਨਹੀਂ ਚਾਹੀਦੀਆਂ।

ਤੁਹਾਨੂੰ ਇਹ ਇਕਰਾਰਨਾਮਾ ਛੇਤੀ ਖ਼ਤਮ ਕਰਨ ਦਾ ਅਧਿਕਾਰ ਹੈ। ਤੁਸੀਂ ਅਜਿਹਾ ਕਰਨ ਲਈ ਫ਼ਾਇਨੈਂਸ ਕੰਪਨੀ ਨੂੰ ਇਕ ਪਤੱਰ ਵਿੱਚ ਸਪੱਸ਼ਟ ਰੂਪ ਵਿੱਚ ਦਸ ਸਕਦੇ ਹੋ, ਕਿ ਤੁਸੀਂ ਇਕਰਾਰਨਾਮਾ ਖ਼ਤਮ ਕਰਨਾ ਚਾਹੁੰਦੇ ਹੋ। ਇਹ ਪਤੱਰ ਇਸਤਰ੍ਹਾਂ ਭੇਜਣਾ ਚਾਹੀਦਾ ਹੈ ਕਿ ਇਸਦੀ ਪਹੁੰਚ ਰਿਕਾਰਡ ਕੀਤੀ ਜਾਵੇ। ਜੇ ਤੁਸੀਂ ਇਕਰਾਰਨਾਮਾ ਛੇਤੀ ਖ਼ਤਮ ਕਰ ਦਿੰਦੇ ਹੋ, ਤਾਂ ਤੁਹਾਨੂੰ ਚੀਜ਼ਾਂ ਵਾਪਸ ਕਰਨੀਆਂ ਪੈਣਗੀਆਂ ਅਤੇ ਆਮ ਕਰਕੇ ਤੁਹਾਨੂੰ ਇਕਰਾਰਨਾਮੇ ਦੇ ਤਹਿਤ ਬਣਦੀ ਰਕਮ ਵਿਚੋਂ ਅੱਧੀ ਅਦਾ ਕਰਨੀ ਪਵੇਗੀ। ਤੁਸੀਂ ਪਹਿਲਾਂ ਕੀਤੀਆਂ ਜਾ ਚੁਕੀਆਂ ਅਦਾਇਗੀਆਂ ਦੀ ਰਕਮ ਇਸ ਵਿਚੋਂ ਕਟ ਸਕਦੇ ਹੋ।

ਫ਼ਾਇਨੈਂਸ ਕੰਪਨੀ ਨੂੰ ਇਸ ਗਲ 'ਤੇ ਜ਼ੋਰ ਨਹੀਂ ਦੇਣਾ ਚਾਹੀਦਾ, ਕਿ ਇਕਰਾਰਨਾਮਾ ਛੇਤੀ ਖ਼ਤਮ ਕਰਨ ਦੀ ਸ਼ਰਤ ਵਜੋਂ ਤੁਸੀਂ ਯਕਮੁਸ਼ਤ ਰਕਮ ਅਦਾ ਕਰੋ।

ਜੇ ਤੁਸੀਂ ਨਿਸਚਤ ਅਦਾਇਗੀਆਂ ਨਹੀਂ ਕਰਦੇ, ਤਾਂ ਕਿਸ਼ਤਾਂ 'ਤੇ ਚੀਜ਼ਾਂ ਦੇਣ ਵਾਲਾ ਆਪਣੀਆਂ ਚੀਜ਼ਾਂ ਕੇਵਲ ਤਾਂ ਹੀ ਵਾਪਸ ਲੈ ਸਕਦਾ ਹੈ, ਜੇਕਰ:

  • ਤੁਸੀਂ ਇਹਦੇ ਲਈ ਇਜਾਜ਼ਤ ਦਿਤੀ ਹੋਵੇ;
  • ਚੀਜ਼ਾਂ ਕਿਸ਼ਤਾਂ 'ਤੇ ਦੇਣ ਵਾਲੇ ਨੇ ਕੋਰਟ ਕੋਲੋਂ ਆਦੇਸ਼ ਲਿਆ ਹੋਵੇ; ਜਾਂ
  • ਤੁਸੀਂ ਚੀਜ਼ਾਂ ਦੀ ਕੁਲ ਖ਼ਰੀਦ ਕੀਮਤ ਦੇ ਇਕ ਤਿਹਾਈ ਤੋਂ ਘਟ ਰਕਮ ਅਦਾ ਕੀਤੀ ਹੋਵੇ, ਅਤੇ ਚੀਜ਼ਾਂ ਕਿਸੇ ਜਨਤਕ ਥਾਂ 'ਤੇ ਪਈਆਂ ਹੋਣ।

ਜੇ ਤੁਹਾਨੂੰ ਕਿਸ਼ਤਾਂ 'ਤੇ ਖ਼ਰੀਦ ਬਾਰੇ ਇਕਰਾਰਨਾਮੇ ਜਾਂ ਕਰਜ਼ੇ ਦੇ ਕਿਸੇ ਹੋਰ ਪਹਿਲੂ ਨਾਲ ਨਜਿੱਠਣ ਵਿੱਚ ਸਹਾਇਤਾ ਦੀ ਜ਼ਰੂਰਤ ਹੋਵੇ, ਤਾਂ ਸਾਡੀ ਸਿਫ਼ਾਰਸ਼ ਹੈ ਕਿ ਤੁਸੀਂ ਵਿਸ਼ੇਸ਼ਗ ਸਲਾਹ ਲਈ ਸਾਡੇ ਕਰਜ਼ਾ ਸਲਾਹਕਾਰਾਂ ਵਿਚੋਂ ਕਿਸੇ ਇਕ ਨਾਲ ਗਲ ਕਰੋ।








go to top of page
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers