CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

7 ਮੈਂ ਕਿਵੇਂ ਪਤਾ ਲਾਵਾਂ ਕਿ ਕੀ ਮੇਰਾ ਨਾਂਅ ਕਰਜ਼ਾ ਲੈਣ ਵਾਲਿਆਂ ਦੀ ਕਾਲੀ ਸੂਚੀ ਵਿਚ ਹੈ?

ਅਸਲ ਵਿੱਚ ਅਜਿਹੇ ਲੋਕਾਂ ਦੀ "ਬਲੈਕਲਿਸਟ" ਵਰਗੀ ਕੋਈ ਚੀਜ਼ ਨਹੀਂ ਹੈ, ਜਿਨ੍ਹਾਂ ਨੂੰ ਉਧਾਰ ਦੇਣ ਵਾਲੇ ਉਂਜ ਹੀ ਦੇਣ ਤੋਂ ਇਨਕਾਰ ਕਰ ਦੇਣ।

ਬਹੁਤੇ ਉਧਾਰ ਦੇਣ ਵਾਲੇ, ਇਹ ਫ਼ੈਸਲਾ ਕਰਨ ਲਈ ਕਿ ਕਿਸੇ ਨੂੰ ਕੋਈ ਚੀਜ਼ ਉਧਾਰ 'ਤੇ ਦਿਤੀ ਜਾਣੀ ਚਾਹੀਦੀ ਹੈ, ਕ੍ਰੈਡਿਟ ਰੈਫ਼ਰੈਂਸ ਏਜੰਸੀਆਂ (ਉਧਾਰ ਸੰਬੰਧੀ ਹਵਾਲਾ ਏਜੰਸੀਆਂ) ਅਤੇ ਆਪਣੇ ਸਕੋਰਿੰਗ ਸਿਸਟਮ ਦੋਹਾਂ ਦੀ ਸੂਚਨਾ ਦੀ ਵਰਤੋਂ ਕਰਦੇ ਹਨ।

ਕ੍ਰੈਡਿਟ ਰੈਫ਼ਰੈਂਸ ਏਜੰਸੀਆਂ ਉਧਾਰ ਲਈ ਬਹੁਤੇ ਇਕਰਾਰਨਾਮਿਆਂ, ਜਿਨ੍ਹਾਂ ਲਈ ਅਰਜ਼ੀ ਦਿਤੀ ਜਾਂਦੀ ਹੈ ਜਾਂ ਜਿਹਡ਼ੇ ਇਕਰਾਰਨਾਮੇ ਕੀਤੇ ਜਾਂਦੇ ਹਨ, ਦਾ ਰਿਕਾਰਡ ਰਖਦੀਆਂ ਰਨ। ਤੁਸੀਂ ਤਿੰਨ ਮੁਖ ਏਜੰਸੀਆਂ ਐਕਸਪੀਰਿਅਨ, ਇਕੁਈਫ਼ੈਕਸ ਅਤੇ ਕਾੱਲ ਕ੍ਰੈਡਿਟ ਚੋਂ ਕਿਸੇ ਇਕ ਨੂੰ ਅਰਜ਼ੀ ਦੇ ਕੇ ਉਧਾਰ ਸੰਬੰਧੀ ਆਪਣੀ ਹਵਾਲਾ ਫ਼ਾਈਲ ਦੀ ਕਾਪੀ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਆਪਣਾ ਨਾਂਅ, ਪਤਾ, ਜਨਮ ਦੀ ਤਾਰੀਖ਼ ਅਤੇ ਪਿਛਲੇ ਛੇ ਸਾਲਾਂ ਵਿੱਚ ਤੁਸੀਂ ਜਿਥੇ ਕਿਤੇ ਰਹੇ ਹੋ, ਉਨ੍ਹਾਂ ਸਾਰਿਆਂ ਦੇ ਪਤੇ ਦੇਣੇ ਹੋਣਗੇ। ਕ੍ਰੈਡਿਟ ਰੈਫ਼ਰੰਸ ਏਜੰਸੀਆਂ ਥੋਡ਼੍ਹੀ ਜਹੀ ਫ਼ੀਸ ਇਸ ਸੇਵਾ ਲਈ ਲੈਂਦੀਆਂ ਹਨ।

ਜੇ ਤੁਹਾਡੇ ਵਲੋਂ ਉਧਾਰ ਚੁਕਾਉਣ ਵਿੱਚ ਕੀਤੀ ਕੋਈ ਉਕਾਈ, ਜਾਂ ਕਾਉਂਟੀ ਕੋਰਟ ਦਾ ਫ਼ੈਸਲਾ ਤੁਹਾਡੀ ਕ੍ਰੈਡਿਟ ਫ਼ਾਈਲ ਵਿੱਚ ਦਰਜ ਹੈ, ਤਾਂ ਇਹ ਆਮ ਕਰਕੇ 6 ਸਾਲ ਦਰਜ ਰਹੇਗਾ ਅਤੇ ਇਸ ਤੋਂ ਬਾਅਦ ਇਸਨੂੰ ਆਪਣੇ ਆਪ ਹੀ ਫ਼ਾਈਲ ਵਿਚੋਂ ਕਢ ਦਿਤਾ ਜਾਣਾ ਚਾਹੀਦਾ ਹੈ।

ਕ੍ਰੈਡਿਟ ਸਕੋਰਿੰਗ ਕੁਝ ਮਾਨ ਦੰਡਾਂ 'ਤੇ ਆਧਾਰਤ ਹੁੰਦੀ ਹੈ, ਜਿਸ ਲਈ ਪੁਆਇੰਟ ਦਿਤੇ ਜਾਂਦੇ ਹਨ। ਮਿਸਾਲ ਦੇ ਤੌਰ 'ਤੇ ਤੁਹਾਡਾ ਨਾਂਅ ਵੋਟਰਾਂ ਦੀ ਲਿਸਟ ਵਿੱਚ ਸ਼ਾਮਲ ਹੋਣ ਕਾਰਨ ਤੁਹਾਨੂੰ ਕੁਝ ਪੁਆਇੰਟ ਮਿਲ ਸਕਦੇ ਹਨ। ਤੁਹਾਡੇ ਜਿੰਨੇ ਜ਼ਿਆਦਾ ਪੁਆਇੰਟ ਹੋਣਗੇ, ਤੁਹਾਨੂੰ ਰਿਣਦਾਤਾ ਵਲੋਂ ਉਧਾਰ ਦਿਤੇ ਜਾਣ ਦੀ ਉਨੀਂ ਹੀ ਵਧ ਸੰਭਾਵਨਾ ਹੋਵੇਗੀ। ਵਖ ਵਖ ਰਿਣਦਾਤਿਆਂ ਦੇ ਵਖ ਵਖ ਸਕੋਰਿੰਗ ਮਾਨ ਦੰਡ ਹੁੰਦੇ ਹਨ, ਇਸਲਈ ਜੇ ਕੁਝ ਰਿਣਦਾਤਾ ਤੁਹਾਨੂੰ ਉਧਾਰ ਦੇਣ ਤੋਂ ਇਨਕਾਰ ਕਰਦੇ ਹਨ, ਤਾਂ ਕੁਝ ਹੋਰ ਉਧਾਰ ਦੇਣ ਲਈ ਰਾਜ਼ੀ ਹੋਣਗੇ।

ਜੇ ਤੁਹਾਨੂੰ ਉਧਾਰ ਦੇਣ ਤੋਂ ਇਨਕਾਰ ਜਾਂ ਕਰਜ਼ੇ ਦੇ ਕਿਸੇ ਹੋਰ ਪਹਿਲੂ ਨਾਲ ਨਜਿੱਠਣ ਵਿੱਚ ਮਦਦ ਦੀ ਜ਼ਰੂਰਤ ਹੈ, ਤਾਂ ਸਾਡੀ ਸਿਫ਼ਾਰਸ਼ ਹੈ ਕਿ ਤੁਸੀਂ ਵਿਸ਼ੇਸ਼ਗ ਸਲਾਹ ਲਈ ਸਾਡੇ ਕਰਜ਼ਾ ਸਲਾਹਕਾਰਾਂ ਵਿਚੋਂ ਕਿਸੇ ਇਕ ਨਾਲ ਗਲ ਕਰੋ।








go to top of page
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers