CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

29 ਮੇਰੇ ਕਿਰਾਏ ਦੇ ਬਕਾਏ ਇਕੱਠੇ ਹੋ ਗਏ ਹਨ। ਮੇਰੇ ਕੀ ਅਧਿਕਾਰ ਹਨ?

ਜੇ ਤੁਸੀਂ ਕਿਰਾਇਆ ਅਦਾ ਕਰਨ ਵਿੱਚ ਪਛਡ਼ ਗਏ ਹੋ ਅਤੇ ਤੁਹਾਡੇ ਨਾਂਅ 'ਤੇ ਬਕਾਏ ਹਨ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪਹਿਲਾਂ ਅਪਣੇ ਮਕਾਨ ਮਾਲਕ ਨਾਲ ਗਲ ਕਰੋ ਅਤੇ ਵੇਖੋ ਕਿ ਕੀ ਤੁਸੀਂ ਭੁਗਤਾਨ ਬਾਰੇ ਕਿਸੇ ਰਾਜ਼ੀਨਾਮੇ 'ਤੇ ਪਹੁੰਚ ਸਕਦੇ ਹੋ।

ਜੇ ਇਹ ਸਥਿਤੀ ਤੁਹਾਨੂੰ ਹਾਉਸਿੰਗ ਬੈਨਿਫ਼ਿਟ ਮਿਲਣ ਵਿੱਚ ਢਿਲ ਕਾਰਨ ਪੈਦਾ ਹੋਈ ਹੈ, ਤਾਂ ਤੁਹਾਨੂੰ ਸਥਾਨਕ ਹਾਉਸਿੰਗ ਬੈਨਿਫ਼ਿਟ ਦਫ਼ਤਰ ਨੂੰ ਲਿਖ ਕੇ 14 ਦਿਨਾਂ ਦੇ ਅੰਦਰ ਅਦਾਇਗੀ ਕਰਨ ਲਈ ਬੇਨਤੀ ਕਰਨੀ ਚਾਹੀਦੀ ਹੈ। ਜੇ ਤੁਹਾਡਾ ਹਾਉਸਿੰਗ ਬੈਨਿਫ਼ਿਟ ਦਫ਼ਤਰ ਤੁਹਾਡੇ ਕਲੇਮ 'ਤੇ ਛੇਤੀ ਕਾਰਵਾਈ ਦੇ ਯੋਗ ਨਹੀਂ ਤਾਂ ਤੁਹਾਨੂੰ ਅੰਤ੍ਰਮ ਅਦਾਇਗੀ ਲਈ ਬੈਨਤੀ ਕਰਨੀ ਚਾਹੀਦੀ ਹੈ। ਜੇ ਬੈਨਿਫ਼ਿਟ ਦਫ਼ਤਰ ਕੋਈ ਸੂਚਨਾ ਮੰਗੇ ਤਾਂ ਉਹ ਤੁਹਾਨੂੰ ਜ਼ਰੂਰ ਦੇ ਦੇਣ ਦਾ ਜਤਨ ਕਰਨਾ ਚਾਹੀਦਾ ਹੈ।

ਜੇ ਤੁਹਾਡੇ ਸਿਰ ਕਿਰਾਏ ਦੇ ਬਕਾਏ ਇਸ ਲਈ ਹੋ ਗਏ ਹਨ ਕਿ ਤੁਹਾਨੂੰ ਮਿਲਣ ਵਾਲੇ ਬੈਨਿਫ਼ਿਟ ਅਤੇ ਤੁਹਾਡੇ ਵਲੋਂ ਦਿਤੇ ਜਾਣ ਵਾਲੇ ਕਿਰਾਏ ਵਿੱਚ ਫ਼ਰਕ ਹੈ, ਤਾਂ ਤੁਹਾਨੂੰ ਆਪਣੇ ਹਾਉਸਿੰਗ ਬੈਨਿਫ਼ਿਟ ਦਫ਼ਤਰ ਨੂੰ ਦਰਖ਼ਾਸਤ ਕਰਨੀ ਚਾਹੀਦੀ ਹੈ ਕਿ ਉਹ ਔਕਡ਼ ਵੇਲੇ ਦੀ ਅਖ਼ਤਿਆਰੀ ਅਦਾਇਗੀ ਕਰੇ। ਜੇ ਕੋਂਸਲ ਤੁਹਾਡਾ ਕਲੇਮ ਰੱਦ ਕਰ ਦਿੰਦੀ ਹੈ ਜਾਂ ਤੁਸੀਂ ਰਕਮ ਸੰਬੰਧੀ ਸਹਿਮਤ ਨਹੀਂ ਹੁੰਦੇ, ਤਾਂ ਤੁਹਾਨੂੰ ਫ਼ੈਸਲੇ ਦੀ ਚਿੱਠੀ ਮਿਲਣ ਤੋਂ ਇਕ ਮਹੀਨੇ ਦੇ ਅੰਦਰ ਹਾਉਸਿੰਗ ਬੈਨਿਫ਼ਿਟ ਦਫ਼ਤਰ ਨੂੰ ਲਿਖ ਦੇਣਾ ਚਾਹੀਦਾ ਹੈ। ਤੁਹਾਡੇ ਕਲੇਮ 'ਤੇ ਫਿਰ ਵਿਚਾਰ ਹੋਏਗਾ।

ਕਿਸੇ ਮਕਾਨਮਾਲਕ ਲਈ ਯਕੀਨੀ ਬਣਾਈ ਗਈ ਕਿਰਾਏਦਾਰੀ ਨੂੰ ਸਮਾਪਤ ਕਰਨ ਦਾ ਸਾਧਾਰਨ ਤਰੀਕਾ ਇਹ ਹੈ ਕਿ ਉਹ ਤੁਹਾਨੂੰ 'ਸੈਕਸ਼ਨ 8 ਨੋਟਿਸ' ਨਾਂਅ ਦਾ ਇਕ ਦਸਤਾਵੇਜ਼ ਭੇਜੇ।

ਪਰ ਜੇ ਤੁਹਾਡੇ 'ਤੇ ਕਿਰਾਏ ਦੇ ਬਕਾਏ ਹਨ ਅਤੇ:

  • ਤੁਸੀਂ ਯਕੀਨੀ ਬਣਾਈ ਗਈ ਕਿਰਾਏਦਾਰੀ ਹੇਠ ਰਹਿੰਦੇ ਹੋ;
  • ਤੁਹਾਡੀ ਕਿਰਾਏਦਾਰੀ ਹਾਲੀਂ ਵੀ ਨਿਰਧਾਰਤ ਸਮੇਂ ਲਈ ਹੈ; ਅਤੇ
  • ਤੁਹਾਡੀ ਕਿਰਾਏਦਾਰੀ ਦੇ ਇਕਰਾਰਨਾਮੇ ਵਿੱਚ ਇਸਦੇ ਉਲਟ ਕੋਈ ਮੱਦ ਨਹੀਂ

ਤਾਂ ਤੁਹਾਡਾ ਮਕਾਨ ਮਾਲਕ ਤੁਹਾਡੀ ਕਿਰਾਏਦਾਰੀ ਸਮਾਪਤ ਨਹੀਂ ਕਰ ਸਕਦਾ ਭਾਵੇਂ ਉਹ ਸੈਕਸ਼ਨ 8 ਨੋਟਿਸ ਭੇਜੇ।

ਜੇ ਤੁਹਾਡੇ 'ਤੇ ਕਿਰਾਏ ਦੇ ਬਕਾਏ ਹਨ ਅਤੇ ਤੁਸੀਂ ਸੁਰੱਖਿਅਤ ਕਿਰਾਏਦਾਰੀ ਹੇਠ ਰਹਿੰਦੇ ਹੋ ਤਾਂ ਮਕਾਨ ਮਾਲਕ ਵਲੋਂ ਤੁਹਾਨੂੰ ਸੈਕਸ਼ਨ 83 ਹੇਠਾਂ ਇਕ ਨੋਟਿਸ ਜਾਣਾ ਚਾਹੀਦਾ ਹੈ ਜਿਸ ਵਿੱਚ ਤੁਹਾਡੀ ਕਿਰਾਏਦਾਰੀ ਸਮਾਪਤ ਕਰਨ ਦੇ ਇਰਾਦੇ ਤੋਂ ਖ਼ਬਰਦਾਰ ਕੀਤਾ ਜਾਵੇ।

ਜੇਕਰ ਤੁਹਾਨੂੰ ਕਿਰਾਏ ਦੇ ਬਕਾਇਆਂ ਜਾਂ ਹਾਉਸਿੰਗ ਦੇ ਕਿਸੇ ਹੋਰ ਪੱਖ ਨਾਲ ਨਿਪਟਣ ਲਈ ਮਦਦ ਦੀ ਲੋਡ਼ ਹੋਵੇ, ਤਾਂ ਸਾਡੀ ਸਿਫ਼ਾਰਸ਼ ਹੈ ਕਿ ਤੁਸੀਂ ਵਿਸ਼ੇਸ਼ਗ ਸਲਾਹ ਲਈ ਸਾਡੇ ਇਕ ਹਾਉਸਿੰਗ ਸਲਾਹਕਾਰ ਨਾਲ ਗਲ ਕਰੋ।


 








go to top of page
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers