CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

31 ਮੇਰੇ ਮਾਰਟਗੇਜ ਦੇ ਬਕਾਏ ਇਕੱਠੇ ਹੋ ਜਾਣ ਕਾਰਨ ਮੇਰੇ ਕੋਲੋਂ ਘਰ ਖ਼ਾਲੀ ਕਰਵਾਇਆ ਜਾ ਰਿਹਾ ਹੈ। ਮੈਂ ਕੀ ਕਰ ਸਕਦਾ ਹਾਂ?

ਜੇ ਤੁਹਾਨੂੰ ਆਪਣੀ ਮਾਰਟਗੇਜ ਦੀ ਰਕਮ ਅਦਾ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ, ਤਾਂ ਜ਼ਰੂਰੀ ਹੈ ਕਿ ਤੁਸੀਂ ਜਲਦੀ ਕਰੋ ਅਤੇ ਤੁਹਾਡਾ ਘਰ ਮੁਡ਼ ਕਬਜ਼ੇ ਵਿੱਚ ਲੈ ਲਏ ਜਾਣ ਦੇ ਖ਼ਤਰੇ ਤੋਂ ਬਚੋ।

ਪਰ ਤੁਹਾਡਾ ਘਰ ਉਦੋਂ ਤਕ ਮੁਡ਼ ਕਬਜ਼ੇ ਵਿੱਚ ਨਹੀਂ ਲਿਆ ਜਾ ਸਕਦਾ ਜਦ ਤਕ:

  • ਪਹਿਲੀ ਗਲ, ਤੁਹਾਡੇ ਮਾਰਟਗੇਜ ਲੈਂਡੱਰ ਨੇ ਘਰ ਮੁਡ਼ ਕਬਜ਼ੇ ਵਿੱਚ ਲੈਣ ਸੰਬੰਧੀ ਅਦਾਲਤ ਤੋਂ ਹੁਕਮ ਹਾਸਲ ਨਹੀਂ ਕੀਤਾ; ਅਤੇ
  • ਦੂਜੀ ਗਲ, ਕੋਰਟ ਨੇ ਤੁਹਾਨੂੰ ਕਢਣ ਲਈ ਅਦਾਲਤ ਦੇ ਬੇਲਿਫ਼ ਨੂੰ ਵਾਰੰਟ ਜਾਰੀ ਨਹੀਂ ਕੀਤਾ।

ਤੁਹਾਡਾ ਪਹਿਲਾ ਕਦਮ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਮਾਰਟਗੇਜ ਦੇ ਬਕਾਇਆਂ ਬਾਰੇ ਅਪਣੇ ਬੈਂਕ, ਬਿਲਡਿੰਗ ਸੋਸਾਇਟੀ ਜਾਂ ਹੋਰ ਲੈਂਡੱਰਾ ਨਾਲ ਗਲ ਕਰੋ। ਬਹੁਤੇ ਲੈਂਡੱਰ ਕਿਸੇ ਵੀ ਬਕਾਏ ਬਾਰੇ ਗਲਬਾਤ ਕਰਕੇ ਬਡ਼ੇ ਖ਼ੁਸ਼ ਹੋਣਗੇ, ਤਾਂ ਜੇ ਸਮੱਸਿਆ ਨੂੰ ਛੇਤੀ ਹਲ ਕਰਨ ਦਾ ਜਤਨ ਕੀਤਾ ਜਾ ਸਕੇ। ਤੁਹਾਨੂੰ ਅਪਣੀ ਆਮਦਨੀ ਅਤੇ ਖ਼ਰਚਿਆਂ ਨੂੰ ਵੇਖਣਾ ਚਾਹੀਦਾ ਹੈ ਅਤੇ ਬਕਾਇਆਂ ਬਾਰੇ ਆਪਣੇ ਲੈਂਡਰ ਨਾਲ ਕਿਸੇ ਰਾਜ਼ੀਨਾਮੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਸੰਭਵ ਹੈ ਕਿ ਘਰ ਖੁਸਣ ਤੋਂ ਬਚਾਉਣ ਲਈ ਤੁਸੀਂ ਮਾਰਟਗੇਜ ਦੇ ਵਧੇਰੇ ਮੁਨਾਸਬ ਭੁਗਤਾਨਾਂ ਸੰਬੰਧੀ ਮਸਝੌਤੇ 'ਤੇ ਪਹੁੰਚ ਸਕੋ।

ਜੇ ਕਰ ਤੁਹਾਨੂੰ ਮਾਰਟਗੇਜ ਦੇ ਬਕਾਇਆਂ ਜਾਂ ਹਾਉਸਿੰਗ ਦੇ ਕਿਸੇ ਹੋਰ ਪੱਖ ਨਾਲ ਨਿਪਟਣ ਲਈ ਮਦਦ ਦੀ ਲੋਡ਼ ਹੋਵੇ, ਤਾਂ ਸਾਡੀ ਸਿਫ਼ਾਰਸ਼ ਹੈ ਕਿ ਤੁਸੀਂ ਵਿਸ਼ੇਸ਼ਗ ਸਲਾਹ ਪ੍ਰਾਪਤ ਕਰਨ ਲਈ ਸਾਡੇ ਇਕ ਹਾਉਸਿੰਗ ਸਲਾਹਕਾਰ ਨਾਲ ਗਲ ਕਰੋ।


 








go to top of page
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers